ਕਰਨਾਟਕ ਦੇ ਗਡਗ ਜਿਲ੍ਹੇ ਦੇ ਇਕ ਪਿੰਡ ਵਿਚ ਸੋਮਵਾਰ ਨੂੰ ਕੰਨੜ ਫ਼ਿਲਮ ਅਭਿਨੇਤਾ ਯਸ਼ ਦੇ ਜਨਮ ਦਿਨ ਦੀ ਯਾਦ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਬੈਨਰ ਲਗਾਉਣ ਦੌਰਾਨ ਕਰੰਟ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਿਜਲੀ ਦੇ ਖੰਭੇ ’ਤੇ ਬੈਨਰ ਬੰਨ੍ਹਦੇ ਸਮੇਂ ਨਵੀਨ ਗਾਜ਼ੀ (19), ਹਨੂਮੰਤਾ (21) ਅਤੇ ਮੁਰਲੀ ਨਦਾਵਿਨਮਣੀ (20) ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਯਸ਼ ਦਾ ਪ੍ਰਸ਼ੰਸਕ ਸੀ ਅਤੇ ਜ਼ਿਲੇ ਦੇ ਲਕਸ਼ਮੇਸ਼ਵਰ ਤਾਲੁਕ ਦੇ ਆਪਣੇ ਪਿੰਡ ਸੋਰੰਗੀ ’ਚ ਅਭਿਨੇਤਾ ਦਾ ਜਨਮਦਿਨ ਮਨਾ ਰਿਹਾ ਸੀ। ਘਟਨਾ ’ਚ 3 ਹੋਰ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
