ਪਰਵੇਜ ਮੁਸ਼ੱਰਫ ਦੀ ਸਜਾ-ਏ-ਮੌਤ ਬਰਕਰਾਰ
ਇਸਲਾਮਾਬਾਦ : ਜਨਰਲ ਪਰਵੇਜ ਮੁਸੱਰਫ ਜੋ ਕਿ ਪਾਕਿਸਤਾਨ ਦੇ ਸਾਬਕਾ ਫੌਜੀ ਉੱਚ ਅਧਿਕਾਰੀ ਹਨ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਨੇ ਵੱਡਾ ਝੱਟਕਾ ਦਿੱਤਾ ਹੈ ਤੇ 2019 ਵਿਚ ਦੇਸਧ੍ਰੋਹ ਮਾਮਲੇ ਵਿਚ ਵਿਸੇਸ ਅਦਾਲਤ ਵਲੋਂ ਸੁਣਾਈ ਮੌਤ ਦੀ ਸਜਾ ਨੂੰ ਬਰਕਰਾਰ ਰੱਖਿਆ ਗਿਆ ਹੈ ਜਦਕਿ ਕਿ 1999 ਵਿਚ ਕਾਰਗਿਲ ਯੁੱਧ ਲਈ ਜ਼ਿੰਮੇਵਾਰ ਅਤੇ ਪਾਕਿਸਤਾਨ ਦੇ ਫੌਜੀ ਸਾਸਕ ਮੁਸੱਰਫ ਦੀ ਲੰਬੀ ਬਿਮਾਰੀ ਤੋਂ ਬਾਅਦ ਬੀਤੇ ਸਾਲ 5 ਫਰਵਰੀ ਨੂੰ ਦੁਬਈ ਵਿਚ ਮੌਤ ਹੋ ਗਈ ਸੀ। 79 ਸਾਲਾ ਸਾਬਕਾ ਰਾਸਟਰਪਤੀ ਦੁਬਈ ਵਿੱਚ ਇਲਾਜ ਕਰਵਾ ਰਹੇ ਸਨ। ਉਹ 2016 ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਅਪਰਾਧਿਕ ਦੋਸ਼ਾਂ ਤੋਂ ਬਚਣ ਲਈ ਸਵੈ-ਜਲਾਵਤ ਵਿੱਚ ਰਹਿ ਰਿਹਾ ਸੀ। ਪਾਕਿਸਤਾਨ ਦੇ ਚੀਫ ਜਸਟਿਸ ਕਾਜੀ ਫੈਜ ਈਸਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਨੇ ਇਹ ਫੈਸਲਾ ਸਣਾਇਆ।