ਹਿਮਾਚਲ ਦੀ ਠੰਡ ਪੰਜਾਬ-ਹਰਿਆਣਾ ਵਿੱਚ ਆਈ
ਕਸ਼ਮੀਰ ’ਚ ਬਰਫਬਾਰੀ ਨਾ ਹੋਣ ਕਾਰਨ ਸੈਲਾਨੀ ਮਾਯੂਸ
ਸ੍ਰੀਨਗਰ : ਬਰਫ ਨਾਲ ਢਕੇ ਰਹਿਣ ਵਾਲੇ ਗੁਲਮਰਗ ਦੀ ਤਾਜਾ ਤਸਵੀਰ ਦੇਖੀ ਜਾਵੇ ਤਾਂ ਸਹਿਜੇ ਪਤਾ ਲਗਾ ਜਾਂਦਾ ਹੈ ਕਿ ਇਥੇ ਬਰਫਬਾਰੀ ਨਾ ਹੋਣ ਕਾਰਨ ਸੈਲਾਨੀਆਂ ਦਾ ਆਉਣਾ ਘੱਟ ਗਿਆ ਹੈ। ਇਸ ਵਾਰ ਬਰਫਬਾਰੀ ਦਾ ਆਨੰਦ ਲਏ ਬਿਨਾਂ ਵੱਡੀ ਗਿਣਤੀ ਸੈਲਾਨੀ ਕਸਮੀਰ ਤੋਂ ਆਪਣੇ ਘਰਾਂ ਨੂੰ ਪਰਤ ਗਏ। ਇਸ ਸਰਦੀਆਂ ਵਿੱਚ ਕਸਮੀਰ ਘਾਟੀ ਵਿੱਚ ਬਰਫਬਾਰੀ ਨਾ ਹੋਣ ਕਾਰਨ ਨਾ ਸਿਰਫ ਸੈਰ-ਸਪਾਟਾ ਅਤੇ ਸਬੰਧਤ ਗਤੀਵਿਧੀਆਂ ਪ੍ਰਭਾਵਿਤ ਹੋਈਆਂ, ਸਗੋਂ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਵੀ ਪ੍ਰਭਾਵਿਤ ਹੋਏ ਹਨ। ਸਕੀਇੰਗ ਅਤੇ ਬਰਫ ਨਾਲ ਸਬੰਧਤ ਹੋਰ ਗਤੀਵਿਧੀਆਂ ਦਾ ਆਨੰਦ ਲੈਣ ਦੀ ਉਮੀਦ ਵਿੱਚ ਨਵੇਂ ਸਾਲ ਦੇ ਮੌਕੇ ਗੁਲਮਰਗ ਪਹੁੰਚੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਰਫਬਾਰੀ ਨਾ ਹੋਣ ਕਾਰਨ ਨਿਰਾਸ ਹੋ ਕੇ ਪਰਤਣਾ ਪਿਆ।