ਸੋਨੀਆ, ਖੜਗੇ ਤੇ ਚੌਧਰੀ ਨੇ ਰਾਮ ਮੰਦਰ ਸਮਾਗਮ ’ਚ ਸ਼ਿਰਕਤ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਲੋਕ ਸਭਾ ’ਚ ਪਾਰਟੀ ਨੇਤਾ ਅਧੀਰ ਰੰਜਨ ਚੌਧਰੀ ਨੇ ਭਾਜਪਾ ਤੇ ਆਰਐੱਸਐੱਸ ਵੱਲੋਂ ਕਰਵਾਏ ਜਾ ਰਹੇ ਰਾਮ ਮੰਦਰ ਸਮਾਗਮ ’ਚ ਸ਼ਿਰਕਤ ਕਰਨ ਤੋਂ ਸਨਮਾਨ ਸਹਿਤ ਇਨਕਾਰ ਕਰ ਦਿੱਤਾ ਹੈ।ਪਾਰਟੀ ਨੇ ਕਿਹਾ ਕਿ ਧਰਮ ਨਿੱਜੀ ਮਾਮਲਾ ਹੈ ਪਰ ਆਰਐੱਸਐੱਸ/ਭਾਜਪਾ ਨੇ ਅਯੁੱਧਿਆ ਮੰਦਰ ਨੂੰ ਸਿਆਸੀ ਪ੍ਰਾਜੈਕਟ ਬਣਾ ਦਿੱਤਾ ਹੈ। ਭਾਜਪਾ ਤੇ ਸੰਘ ਦੇ ਆਗੂਆਂ ਵੱਲੋਂ ਅਯੁੱਧਿਆ ਵਿੱਚ ਅਧੂਰੇ ਮੰਦਰ ਦਾ ਉਦਘਾਟਨ ਕਰਨ ਤੋਂ ਸਾਫ ਹੈ ਕਿ ਇਹ ਸਭ ਚੋਣਾਂ ’ਚ ਲਾਭ ਲੈਣ ਲਈ ਕੀਤਾ ਗਿਆ ਹੈ।