ਅਫਗਾਨਿਸਤਾਨ ’ਚ ਭੂਚਾਲ, ਉੱਤਰੀ ਭਾਰਤ ’ਚ ਵੀ ਝਟਕੇ ਮਹਿਸੂਸ ਹੋਏ
ਨਵੀਂ ਦਿੱਲੀ : ਅੱਜ ਅਫਗਾਨਿਸਤਾਨ ‘ਚ ਜੋਰਦਾਰ ਭੂਚਾਲ ਆਇਆ ਤੇ ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 6.1 ਨਾਪੀ ਗਈ। ਭੂਚਾਲ ਦੇ ਝਟਕੇ ਉੱਤਰੀ ਭਾਰਤ ‘ਚ ਵੀ ਮਹਿਸੂਸ ਕੀਤੇ ਗਏ।ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.50 ਵਜੇ ਆਏ ਭੂਚਾਲ ਦਾ ਕੇਂਦਰ ਕਾਬੁਲ ਤੋਂ 241 ਕਿਲੋਮੀਟਰ ਉੱਤਰ-ਪੂਰਬ ਵੱਲ ਸੀ। ਭੂਚਾਲ ਕਾਰਨ ਲੋਕਾਂ ਵਿੱਚ ਦਹਿਸਤ ਫੈਲ ਗਈ। ਦਿੱਲੀ ਅਤੇ ਰਾਸਟਰੀ ਰਾਜਧਾਨੀ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।
