ਗਡਕਰੀ ਵੱਲੋਂ ਪੰਜਾਬ ’ਚ 4 ਹਜਾਰ ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ

ਗਡਕਰੀ ਵੱਲੋਂ ਪੰਜਾਬ ’ਚ 4 ਹਜਾਰ ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ

0
185

ਗਡਕਰੀ ਵੱਲੋਂ ਪੰਜਾਬ ’ਚ 4 ਹਜਾਰ ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ

ਹੁਸ਼ਿਆਰਪੁਰ: ਸੜਕੀ ਆਵਾਜਾਈ ਅਤੇ ਰਾਜ ਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਥੇ ਇਕ ਸਮਾਗਮ ਦੌਰਾਨ ਪੰਜਾਬ ਲਈ 4 ਹਜ਼ਾਰ ਕਰੋੜ ਰੁਪਏ ਦੇ 29 ਰਾਜ ਮਾਰਗੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ 12 ਹਜ਼ਾਰ ਕਰੋੜ ਦੇ ਹੋਰ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਹੁਸ਼ਿਆਰਪੁਰ-ਫ਼ਗਵਾੜਾ ਸੜਕ ਨੂੰ ਚਹੁੰ-ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਮ ’ਤੇ 1553 ਕਰੋੜ ਰੁਪਏ ਦਾ ਖਰਚ ਆਵੇਗਾ। ਚਹੁੰ-ਮਾਰਗੀ ਸੜਕ ਬਣਨ ਨਾਲ ਹੁਸ਼ਿਆਰਪੁਰ ਤੋਂ ਫ਼ਗਵਾੜਾ ਤੱਕ ਦਾ ਸਫ਼ਰ 30 ਮਿੰਟ ਦਾ ਰਹਿ ਜਾਵੇਗਾ। ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਇਸ ਸੜਕ ’ਤੇ ਤਿੰਨ ਵੱਡੇ ਅਤੇ 9 ਛੋਟੇ ਪੁਲ ਬਣਨਗੇ। ਇਹ ਸੜਕ ਜਲੰਧਰ ਐੱਸਬੀਐੱਸ ਨਗਰ, ਕਪੂਰਥਲਾ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਬਾਈਪਾਸ ’ਤੇ ਖਤਮ ਹੋਵੇਗੀ। ਇਸ ਦੇ ਬਣਨ ਨਾਲ ਐੱਨਐੱਚ 44 ਅਤੇ ਐੱਨਐੱਚ 503 ਏ ਵਿਚਕਾਰ ਸੰਪਰਕ ਬੇਹਤਰ ਹੋ ਜਾਵੇਗਾ।

ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਐੱਸਸੀ ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਵਿਜੈ ਸਾਂਪਲਾ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਮੰਤਰੀ ਤੀਕਸ਼ਣ ਸੂਦ, ਮਹਿੰਦਰ ਕੌਰ ਜੋਸ਼ ਆਦਿ ਹਾਜ਼ਰ ਸਨ।

ਇਸ ਮੌਕੇ ਗਡਕਰੀ ਨੇ ਕਿਹਾ,‘‘ਪੰਜਾਬ ਵਿਚ ਵੀ ਐੱਨਡੀਏ ਸਰਕਾਰ ਬਣਨ ਤੋਂ ਬਾਅਦ ਸੜਕਾਂ ਦਾ ਜੋ ਕੰਮ ਹੋਇਆ ਹੈ, ਉਹ ਪਿਛਲੀਆਂ ਸਰਕਾਰਾਂ ਵਲੋਂ ਕਰਵਾਏ ਕੰਮਾਂ ਤੋਂ ਕਿਤੇ ਜ਼ਿਆਦਾ ਹੈ। ਜੇਕਰ ਬੁਨਿਆਦੀ ਢਾਂਚਾ ਮਜਬੂਤ ਹੋਵੇਗਾ ਤਾਂ ਉਦਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਜੇਕਰ ਨਵੇਂ ਉਦਯੋਗ ਲੱਗਣਗੇ ਤਾਂ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ।’’

LEAVE A REPLY

Please enter your comment!
Please enter your name here