ਨਾਭਾ ਜੇਲ੍ਹ ਖਹਿਰਾ ਨੂੰ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

ਨਾਭਾ ਜੇਲ੍ਹ ਖਹਿਰਾ ਨੂੰ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

0
140

ਨਾਭਾ ਜੇਲ੍ਹ ਖਹਿਰਾ ਨੂੰ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

ਨਾਭਾ: ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਪਾਰਟੀ ਦੇ ਸੀਨੀਅਰ ਆਗੂ ਅੱਜ ਨਾਭਾ ਜੇਲ੍ਹ ਪਹੁੰਚੇ। ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ, ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਖਹਿਰਾ ਨਾਲ ਘੰਟਾ ਮੁਲਾਕਾਤ ਕੀਤੀ। ਇਸ ਮੌਕੇ ਦੇਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਖਹਿਰਾ ਚੜ੍ਹਦੀ ਕਲਾ ਵਿੱਚ ਹਨ ਪਰ ਪੰਜਾਬ ਸਰਕਾਰ ਸੌੜੀ ਰਾਜਨੀਤੀ ਦੇ ਸਹਾਰੇ ਵਿਰੋਧੀ ਧਿਰਾਂ ਨੂੰ ਚੁੱਪ ਕਰਾਉਣ ਦੇ ਯਤਨ ਕਰ ਰਹੀ ਹੈ। ਪਾਰਟੀ ਪੂਰੀ ਤਰ੍ਹਾਂ ਖਹਿਰਾ ਨਾਲ ਖੜ੍ਹੀ ਹੈ। ਸ੍ਰੀ ਯਾਦਵ ਨੇ ਆਪ ਨਾਲ ਗਠਜੋੜ ਜਾਂ ਨਵਜੋਤ ਸਿੱਧੂ ਸਬੰਧੀ ਸਵਾਲਾਂ ‘ਤੇ ਜੁਆਬ ਦੇਣ ਤੋਂ ਇਨਕਾਰ ਕਰ ਦਿੱਤਾ। ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਦੀ ਗਿ੍ਰਫਤਾਰੀ ਮੌਕੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਦੀ ਤਰ੍ਹਾਂ ਹੁਣ ਵੀ ਵਿਰੋਧ ਪ੍ਰਗਟ ਕੀਤਾ ਜਾਵੇਗਾ। ਨਵਜੋਤ ਸਿੱਧੂ ਦਾ ਮਾਮਲਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਬਾਰੇ ਜਥੇਬੰਦੀ ਦੇ ਬਾਹਰ ਗੱਲ ਕਰਨਾ ਠੀਕ ਨਹੀਂ। ਆਪ ਨਾਲ ਗਠਜੋੜ ਬਾਰੇ ਵੀ ਸਪਸ਼ਟ ਕੀਤਾ ਕਿ ਪਾਰਟੀ ਦੇ ਸੂਬਾ ਆਗੂਆਂ ਅਤੇ ਵਰਕਰਾਂ ਸਮੇਤ ਸਭ ਨੇ ਆਪਣੇ ਵਿਚਾਰ ਹਾਈ ਕਮਾਨ ਨੂੰ ਦੱਸ ਦਿੱਤੇ ਹਨ।

LEAVE A REPLY

Please enter your comment!
Please enter your name here