ਮੋਦੀ ਵੱਲੋਂ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ 

ਮੋਦੀ ਵੱਲੋਂ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ 

0
181

ਮੋਦੀ ਵੱਲੋਂ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸਟਰੀ ਯੁਵਕ ਮੇਲੇ ਦਾ ਉਦਘਾਟਨ ਕਰਨ ਬਾਅਦ 30,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸੁਰੂਆਤ ਕੀਤੀ। ਇਸ ਦੌਰਾਨ ਸ੍ਰੀ ਮੋਦੀ ਮੁੰਬਈ ਟਰਾਂਸ-ਹਾਰਬਰ ਲਿੰਕ ਦਾ ਉਦਘਾਟਨ ਕੀਤਾ, ਜਿਸ ਨੂੰ ਹੁਣ ‘ਅਟਲ ਬਿਹਾਰੀ ਵਾਜਪਾਈ ਸੇਵਰੀ-ਨਹਾਵਾ ਸੇਵਾ ਅਟਲ ਸੇਤੂ’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਨਿਰਮਾਣ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਦਸੰਬਰ 2016 ਵਿੱਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਅਤੇ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਇਹ 21.8 ਕਿਲੋਮੀਟਰ ਲੰਬਾ ਛੇ ਲੇਨ ਵਾਲਾ ਪੁਲ ਹੈ, ਜਿਸ ਦੀ ਲੰਬਾਈ ਸਮੁੰਦਰ ਉੱਤੇ 16.5 ਕਿਲੋਮੀਟਰ ਅਤੇ ਜਮੀਨ ਉੱਤੇ 5.5 ਕਿਲੋਮੀਟਰ ਹੈ।

LEAVE A REPLY

Please enter your comment!
Please enter your name here