ਪੰਜਾਬੀ ਮੂਲ ਦੇ ਨੌਜਵਾਨ ਸਣੇ 2 ਨੂੰ 6 ਸਾਲ ਦੀ ਕੈਦ
ਲੰਡਨ : ਬਰਤਾਨੀਆ ਦੇ ਵੈਸਟ ਮਿਡਲੈਂਡਸ ਖੇਤਰ ਵਿੱਚ 2022 ਵਿੱਚ 81 ਸਾਲਾ ਸਿੱਖ ਔਰਤ ਸੁਰਿੰਦਰ ਕੌਰ ਦੀ ਸੜਕ ਹਾਦਸੇ ’ਚ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਛੇ ਸਾਲ ਦੀ ਜੇਲ ਦੀ ਸਜਾ ਸੁਣਾਈ ਗਈ ਹੈ। ਜੇਲ੍ਹ ਦੀ ਸਜਾ ਤੋਂ ਇਲਾਵਾ ਅਰਜੁਨ ਦੁਸਾਂਝ (26) ਅਤੇ ਜੈਸੇਕ ਵਾਇਤਰੋਵਸਕੀ (51) ਨੂੰ ਪਿਛਲੇ ਹਫਤੇ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਅੱਠ ਸਾਲਾਂ ਲਈ ਗੱਡੀ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਆਪਸ ’ਚ ਕਾਰ ਰੇਸ ਲਾਉਣ ਦਾ ਫੈਸਲਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬਜੁਰਗ ਔਰਤ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ ਸੀ।
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)