‘ਮੇਰੇ ’ਤੇ ਨਜਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’ : ਖਹਿਰਾ
ਨਾਭਾ : ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਵਿਚੋਂ ਰਿਹਾਈ ਮਿਲੀ ਗਈ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਉਨ੍ਹਾਂ ਦੇ ਕਮਰੇ ਵਿੱਚ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ ਇਹ ਸਜ਼ਾ ਦਿੱਤੀ ਗਈ ਹੈ। ਪੰਜਾਬ ਸਰਕਾਰ ਕੋਲ ਕੋਈ ਢੁੱਕਵੀਂ ਦਲੀਲ ਦੇਣ ਨੂੰ ਹੈ ਨਹੀਂ ਸੀ, ਜਿਸ ਕਾਰਨ ਮੈਨੂੰ ਜੇਲ੍ਹ ’ਚ ਡੱਕ ਦਿੱਤਾ। ਭੁਲੱਥ ਦੇ ਵਿਧਾਇਕ ਨੇ ਅੱਗੇ ਕਿਹਾ ਕਿ ਫੇਰ ਵੀ ਉਨ੍ਹਾਂ ਦੀ ਸਜ਼ਾ ਉਹ ਨੌਜਵਾਨਾਂ ਨਾਲੋਂ ਘੱਟ ਹੈ ਜੋ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਕਰਕੇ ਐੱਨਐੱਸਏ ਤਹਿਤ ਜੇਲ੍ਹਾਂ ਵਿੱਚ ਬੰਦ ਹਨ। ਸ੍ਰੀ ਖਹਿਰਾ ਨੇ ਉਨ੍ਹਾਂ ਦੇ ਹੱਕ ‘ਚ ਆਵਾਜ਼ ਉਠਾਉਣ ਲਈ ਆਪਣੇ ਹਲਕੇ ਦੇ ਲੋਕਾਂ, ਕਾਂਗਰਸ, ਅਕਾਲੀ ਦਲ, ਭਾਜਪਾ ਦੇ ਆਗੂਆਂ ਦਾ ਧੰਨਵਾਦ ਕੀਤਾ ਕਿਹਾ ਤੇ ਕਿਹਾ ਕਿ ਅੱਗੇ ਵਿਸਤਾਰ ’ਚ ਗੱਲ ਉਹ ਦੋ ਤਿੰਨ ਦਿਨ ਤੱਕ ਕਰਨਗੇ।
*
