ਪੰਜਾਬ ਸਿਰ ਹਰ ਰੋਜ਼ ਚੜ੍ਹ ਰਿਹੈ 80 ਹਜ਼ਾਰ ਕਰੋੜ ਦਾ ਕਰਜ਼ਾ: ਸਿੱਧੂ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਰਾਜ ਵਿਖ਼ੇ ਦੂਜੀ ਵਾਰ ਪੁੱਜੇ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਦੋਲਤ ਹਰ ਰੋਜ਼ ਸੂਬੇ ਸਿਰ 80 ਕਰੋੜ ਦਾ ਕਰਜ਼ਾ ਚੜ੍ਹ ਰਿਹਾ ਹੈ। ਉਹ ਅੱਜ ਰਾਜਵਿੰਦਰ ਸਿੰਘ ਰਾਜਾ ਮਹਿਰਾਜ ਦੇ ਘਰ ਰੱਖੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਸਨ। ਸਿੱਧੂ ਨੇ ਕਿਹਾ ਕਿ ਪਹਿਲਾ ਸੂਬੇ ਨੂੰ ਅਕਾਲੀ ਦਲ ਫਿਰ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਨੇ ਲੁੱਟਿਆ ਹੈ ਤਾਂ ਹੀ ਪੰਜਾਬ ਕੰਗਾਲ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਉਨ੍ਹਾਂ ਕਿਹਾ ਮੁੱਖ ਮੰਤਰੀ ਸਾਹਿਬ ਸਿਰਫ ਆਪਣੇ ਆਕਿਆਂ ਨੂੰ ਲੈ ਕੇ ਮਹਿੰਗੇ ਹਵਾਈ ਸਫਰ ਕਰ ਰਿਹਾ ਹਨ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪਹਿਲਾਂ ਦੀ ਤਰ੍ਹਾਂ ਕੇਬਲ ਮਾਫੀਆ, ਰੇਤਾ ਮਾਫੀਆ, ਸਰਾਬ ਮਾਫੀਆ ਕਾਰੋਬਾਰ ਕਰ ਰਿਹਾ ਹੈ।