ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਨੂੰ ਧਮਕੀ
ਚੰਡੀਗੜ੍ਹ : ਭਾਰਤ ਵੱਲੋਂ ਅਤਿਵਾਦੀ ਘੋਸ਼ਿਤ ਕੀਤੇ ਜੀਐਸ ਪੰਨੂ ਨੇ ਪੰਜਾਬ ’ਚ ‘ਗੈਂਗਸਟਰਾਂ’ ਨੂੰ ਸਿਖਸ ਫਾਰ ਜਸਟਿਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਨੀਅਰ ਆਗੂਆਂ ਸਣੇ ਗਣਤੰਤਤਰ ਦਿਵਸ ਪਰੇਡ ’ਚ ਭਾਗ ਲੈਣ ਤੋਂ ਰੋਕਿਆ ਹੈ। ਇਸ ਦੇ ਨਾਲ ਹੀ ਪੰਨੂ ਨੇ ਮੁੱਖ ਮੰਤਰੀ ਅਤੇ ਡੀਜੀਪੀ ਗੌਰਵ ਯਾਦਰ ਨੂੰ ਧਮਕੀ ਦਿੱਤੀ ਹੈ। ਕੁਝ ਪੱਤਰਕਾਰਾਂ ਨੂੰ ਭੇਜੇ ਈਮੇਲ ਅਤੇ ਪੀਟੀਆਈ ਨੂੰ ਭੇਜੇ ਵੀਡੀਓ ਸੰਦੇਸ਼ ’ਚ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੀਤੀ। ਉਸ ਨੇ ਡੀਜੀਪੀ ਯਾਦਵ ਦੀ ਤੁਲਨਾ ਸਾਬਕਾ ਪੁਲੀਸ ਅਧਿਕਾਰੀ ਗੋਬਿੰਦ ਰਾਮ ਨਾਲ ਕੀਤੀ। ਇਕ ਹੋਰ ਵੀਡੀਓ ’ਚ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਬਿਨਾਂ ਸਕਿਊਰਿਟੀ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਲ ਹੋਣ।