ਸਮੁੱਚਾ ਉੱਤਰੀ ਭਾਰਤ ਠੰਢ ਤੇ ਸੰਘਣੀ ਧੁੰਦ ਦੀ ਬੁੱਕਲ ’ਚ
ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ
ਚੰਡੀਗੜ੍ਹ ਛ ਉੱਤਰੀ ਭਾਰਤ ‘ਚ ਗੰਗਾ ਦੇ ਮੈਦਾਨਾਂ ’ਚ ਸੰਘਣੀ ਧੁੰਦ ਛਾਈ ਰਹੀ ਤੇ ਠੰਢ ਦਾ ਜੋਰ ਜਾਰੀ ਹੈ। ਸੰਘਣੀ ਧੁੰਦ ਨੇ ਸੜਕ, ਹਵਾਈ ਅਤੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਸੈਟੇਲਾਈਟ ਚਿੱਤਰਾਂ ਮੁਤਾਬਕ ਪੰਜਾਬ ਤੋਂ ਉੱਤਰ-ਪੂਰਬੀ ਭਾਰਤ ਤੱਕ ਦੇ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 30 ਟਰੇਨਾਂ ਵੱਧ ਤੋਂ ਵੱਧ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਪਿਛਲੇ 15 ਦਿਨਾਂ ਵਿੱਚ ਦੇਸ ਦੇ ਉੱਤਰੀ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਵੇਰ ਦੇ ਸਮੇਂ ਦੌਰਾਨ ਧੁੰਦ ਨੇ ਸੜਕ, ਰੇਲ ਅਤੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਿੱਲੀ ਹਵਾਈ ਅੱਡੇ ‘ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ ਤੇ 5 ਉਡਾਣਾਂ ਦਾ ਰਾਹ ਬਦਲਿਆ ਗਿਆ।
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)