spot_imgspot_imgspot_imgspot_img

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 86 ਫੀਸਦ ਘਟੀ

Date:

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 86 ਫੀਸਦ ਘਟੀ

ਓਟਵਾ : ਕੈਨੇਡਾ ਵਿੱਚ ਸਿੱਖ ਵੱਖਵਾਦੀ ਆਗੂ ਦੇ ਕਤਲ ਤੋਂ ਬਾਅਦ ਪੈਦਾ ਹੋਏ ਕੂਟਨੀਤਕ ਵਿਵਾਦ ਕਾਰਨ ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢੇ ਜਾਣ ਤੋਂ ਬਾਅਦ ਪਿਛਲੇ ਸਾਲ ਦੇ ਅਖੀਰ ਵਿੱਚ ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ ਤੇਜੀ ਨਾਲ ਕਮੀ ਆਈ ਹੈ। ਇਮੀਗ੍ਰੇਸਨ ਮੰਤਰੀ ਮਾਰਕ ਮਿਲਰ ਨੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਨੇੜੇ ਭਵਿੱਖ ਵਿੱਚ ਵਧਣ ਦੀ ਸੰਭਾਵਨਾ ਨਹੀਂ ਹੈ। ਭਾਰਤ ’ਚ ਬਹੁਤ ਸਾਰੀਆਂ ਅਰਜੀਆਂ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਅੱਧੀ ਰਹਿ ਗਈ ਹੈ। ਇਸ ਤੋਂ ਇਲਾਵਾ ਵਿਵਾਦ ਨੇ ਭਾਰਤੀ ਵਿਦਿਆਰਥੀਆਂ ਨੂੰ ਦੂਜੇ ਦੇਸਾਂ ਵਿੱਚ ਪੜ੍ਹਾਈ ਕਰਨ ਲਈ ਪ੍ਰੇਰਿਆ ਹੈ। ਇਨ੍ਹਾਂ ਕਾਰਕਾਂ ਕਾਰਨ ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਵਿਦਿਆਰਥੀ ਪਰਮਿਟਾਂ ਵਿੱਚ ਪਿਛਲੀ ਤਿਮਾਹੀ ਤੋਂ 86 ਫੀਸਦ ਦੀ ਗਿਰਾਵਟ ਆਈ, ਜੋ 108,940 ਤੋਂ 14,910 ਰਹਿ ਗਈ।

Previous article
ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ਈ.ਡੀ. ਵੱਲੋਂ ਪੁੱਛ-ਗਿੱਛ ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੋਂ 2004-07 ਦੌਰਾਨ ਮਾਨੇਸਰ ਵਿਖੇ ਜਮੀਨ ਐਕਵਾਇਰ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੁੱਛ ਪੜਤਾਲ ਕੀਤੀ। ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐਲਏ) ਦੀਆਂ ਧਾਰਾਵਾਂ ਤਹਿਤ 76 ਸਾਲਾ ਹੁੱਡਾ ਦਾ ਬਿਆਨ ਦਰਜ ਕੀਤਾ ਹੈ। ਈਡੀ ਦੀ ਜਾਂਚ 2004 ਤੋਂ 2007 ਦਰਮਿਆਨ ਹਰਿਆਣਾ ਦੇ ਮਾਨੇਸਰ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨੌਕਰਸਾਹਾਂ ਦੀ ਕਥਿਤ ਮਿਲੀਭੁਗਤ ਨਾਲ ਜਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਐਕਵਾਇਰ ਕਰਨ ਨਾਲ ਸਬੰਧਤ ਹੈ। ਕਈ ਕਿਸਾਨਾਂ ਅਤੇ ਜਮੀਨ ਮਾਲਕਾਂ ਨੇ ਦੋਸ ਲਾਇਆ ਸੀ ਕਿ ਇਸ ਜਮੀਨ ਗ੍ਰਹਿਣ ਮਾਮਲੇ ਵਿੱਚ ਉਨ੍ਹਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲੀਸ ਦੀ ਐੱਫਆਈਆਰ ਦੇ ਅਧਾਰ ‘ਤੇ ਸਤੰਬਰ 2016 ਵਿੱਚ ਕਥਿਤ ਜਮੀਨ ਘਪਲੇ ਸੌਦੇ ਵਿੱਚ ਪੀਐੱਮਐੱਲਏ ਕੇਸ ਦਰਜ ਕੀਤਾ ਸੀ। ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
Next article
Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ...

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ ਲੰਡਨ :...

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ...