ਪੰਜਾਬ ਪੁਲੀਸ ਦੀ ਬੱਸ ਟਰਾਲੇ ’ਚ ਵੱਜੀ, 4 ਮੁਲਾਜਮਾਂ ਦੀ ਮੌਤ

ਪੰਜਾਬ ਪੁਲੀਸ ਦੀ ਬੱਸ ਟਰਾਲੇ ’ਚ ਵੱਜੀ, 4 ਮੁਲਾਜਮਾਂ ਦੀ ਮੌਤ

0
156

ਪੰਜਾਬ ਪੁਲੀਸ ਦੀ ਬੱਸ ਟਰਾਲੇ ’ਚ ਵੱਜੀ, 4 ਮੁਲਾਜਮਾਂ ਦੀ ਮੌਤ

ਮੁਕੇਰੀਆਂ: ਸਵੇਰੇ ਕਰੀਬ 6 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਕਸਬਾ ਐਮਾ ਮਾਂਗਟ ਕੋਲ ਪੁਲੀਸ ਮੁਲਾਜ਼ਮਾਂ ਦੀ ਭਰੀ ਬੱਸ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਉਣ ਕਾਰਨ ਬੱਸ ਡਰਾਈਵਰ ਅਤੇ ਮਹਿਲਾ ਪੁਲੀਸ ਮੁਲਾਜ਼ਮ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਹਾਦਸਾ ਸੰਘਣੀ ਧੁੰਦ ਕਾਰਨ ਹੋਇਆ। ਹਾਦਸੇ ਮੌਕੇ ਬੱਸ ਵਿੱਚ ਕਰੀਬ ਪੀਏਪੀ ਦੇ 35 ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਜ਼ਖਮੀ ਹੋਏ ਕਰੀਬ ਡੇਢ ਦਰਜ਼ਨ ਮੁਲਾਜ਼ਮਾਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੋਂ ਕਰੀਬ 9 ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਹੈ। ਪੀਏਪੀ ਦੇ ਇਹ ਮੁਲਾਜ਼ਮ 26 ਜਨਵਰੀ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲੱਗੀਆਂ ਡਿਊਟੀਆਂ ਕਾਰਨ ਅੱਜ ਗੁਰਦਾਸਪੁਰ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਸਮੇਤ ਕਈ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ ਅਤੇ ਹੋਰ ਵਾਹਨਾਂ ਦੀ ਮਦਦ ਨਾਲ ਬੱਸ ਨੂੰ ਪਿੱਛੇ ਖਿੱਚ ਕੇ ਟਰਾਲੇ ਨਾਲੋਂ ਨਿਖੇੜ ਕੇ ਜ਼ਖਮੀ ਬਾਹਰ ਕੱਢੇ ਗਏ। ਐੱਸਐੱਸਪੀ ਸੁਰਿੰਦਰ ਲਾਂਬਾ ਅਤੇ ਪੀਏਪੀ ਦੇ ਉੱਚ ਅਧਿਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ ਪੁੱਛਿਆ। ਮੁਕੇਰੀਆਂ ਸਿਵਲ ਹਸਪਤਾਲ ਵਿੱਚ ਕਰੀਬ 19 ਜ਼ਖਮੀਆ ਨੂੰ ਲਿਆਂਦਾ ਗਿਆ, ਜਿਨਾਂ ਵਿੱਚੋਂ ਡਾਕਟਰਾਂ ਨੇ ਡਰਾਈਵਰ ਗੁਰਪ੍ਰੀਤ ਸਿੰਘ ਤੇ ਏਐੱਸਆਈ ਹਰਦੇਵ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ ਅਤੇ 9 ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਚੰਡੀਗੜ੍ਹ ਅਤੇ ਜਲੰਧਰ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਹੈ, ਜਦੋਂ ਕਿ ਦਸੂਹਾ ਪੁੱਜੇ 3 ਜ਼ਖਮੀਆਂ ਵਿੱਚੋਂ ਇੱਕ ਪੁਲੀਸ ਮੁਲਾਜ਼ਮ ਸ਼ਾਲੂ ਰਾਣਾ ਦੀ ਮੌਤ ਹੋ ਜਾਣ ਕਾਰਨ ਉੱਥੇ ਦੋ ਮੁਲਾਜ਼ਮ ਜ਼ੇਰੇ ਇਲਾਜ ਹਨ। ਇਸ ਮੌਕੇ ਐੱਸਐੱਸਪੀ ਨੇ ਕਿਹਾ ਕਿ ਹਾਦਸੇ ਵਿੱਚ ਬੱਸ ਡਰਾਈਵਰ ਅਤੇ ਮਹਿਲਾ ਮੁਲਾਜ਼ਮ ਸਮੇਤ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਮੁਲਾਜ਼ਮ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।

LEAVE A REPLY

Please enter your comment!
Please enter your name here