ਭਾਜਪਾ ਸਰਕਾਰ ਚੋਣਾਂ ’ਚ ਈਵੀਐੱਮ ਦੀ ਥਾਂ ਬੈਲੇਟ ਪੇਪਰਾਂ ਦੀ ਵਰਤੋਂ ਕਰਨ ਤੋਂ ਕਿਉਂ ਝਿਜਕ ਰਹੀ ਹੈ: ਮਾਨ

ਭਾਜਪਾ ਸਰਕਾਰ ਚੋਣਾਂ ’ਚ ਈਵੀਐੱਮ ਦੀ ਥਾਂ ਬੈਲੇਟ ਪੇਪਰਾਂ ਦੀ ਵਰਤੋਂ ਕਰਨ ਤੋਂ ਕਿਉਂ ਝਿਜਕ ਰਹੀ ਹੈ: ਮਾਨ

0
175

ਭਾਜਪਾ ਸਰਕਾਰ ਚੋਣਾਂ ’ਚ ਈਵੀਐੱਮ ਦੀ ਥਾਂ ਬੈਲੇਟ ਪੇਪਰਾਂ ਦੀ ਵਰਤੋਂ ਕਰਨ ਤੋਂ ਕਿਉਂ ਝਿਜਕ ਰਹੀ ਹੈ: ਮਾਨ

ਪਣਜੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਇਲੈਕਟ੍ਰਾਨਿਕ ਵੋਟਿੰਗ ਮਸੀਨਾਂ (ਈਵੀਐੱਮ) ਦੀ ਬਜਾਏ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਤੋਂ ਕਿਉਂ ਝਿਜਕ ਰਹੀ ਹੈ। ਦੱਖਣੀ ਗੋਆ ਦੇ ਬੈਨੌਲਿਮ ਵਿਧਾਨ ਸਭਾ ਹਲਕੇ ਵਿੱਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਈਵੀਐੱਮ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਪੁੱਛਿਆ, ‘ਮੈਂ ਪੁੱਛਿਆ ਸੀ ਕਿ ਅਜਿਹਾ ਕਿਉਂ ਹੈ ਕਿ ਜਦੋਂ ਵੀ ਕੋਈ ਪਾਰਟੀ ਈਵੀਐੱਮਜ ਵਿਰੁੱਧ ਬੋਲਦੀ ਹੈ ਤਾਂ ਭਾਜਪਾ ਇਨ੍ਹਾਂ ਮਸੀਨਾਂ ਦੇ ਸਮਰਥਨ ਵਿੱਚ ਆ ਜਾਂਦੀ ਹੈ? ਜੇ ਉਹ ‘ਮੋਦੀ ਲਹਿਰ’ ਵਿੱਚ ਵਿਸਵਾਸ ਰੱਖਦੇ ਹਨ ਤਾਂ ਉਹ ਈਵੀਐੱਮ ਦਾ ਸਮਰਥਨ ਕਿਉਂ ਕਰਦੇ ਹਨ?’ ਸ੍ਰੀ ਮਾਨ ਨੇ ਕਿਹਾ, ‘ਇਸਦਾ ਮਤਲਬ ਹੈ ਕਿ ਕੁਝ ਹੈ, ਨਹੀਂ ਤਾਂ ਉਹ ਈਵੀਐੱਮ ਦਾ ਸਮਰਥਨ ਕਿਉਂ ਕਰਨਗੇ? ਜੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ ’ਤੇ ਭਰੋਸਾ ਹੈ ਤਾਂ ਉਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦਿਓ।’ ਉਨ੍ਹਾਂ ਦਾਅਵਾ ਕੀਤਾ,‘ਈਵੀਐੱਮ ’ਤੇ ਸੰਕੇ ਖੜ੍ਹੇ ਕੀਤੇ ਗਏ ਹਨ। ਇਹ ਮੈਂ ਨਹੀਂ ਕਹਿ ਰਿਹਾ। ਇਹ ਤਾਂ ਆਮ ਲੋਕ ਕਹਿ ਰਹੇ ਹਨ। ਰੱਬ ਦੇਖ ਰਿਹਾ ਹੈ।’ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਕੰਮ ਦੀ ਰਾਜਨੀਤੀ’ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਸ਼ਬਦ ਗਾਰੰਟੀ ਦੂਜਿਆਂ ਨੇ ਚੋਰੀ ਕਰ ਲਿਆ ਹੈ।

LEAVE A REPLY

Please enter your comment!
Please enter your name here