ਮੈਂ ਅਯੁੱਧਿਆ ਜਰੂਰ ਜਾਵਾਂਗਾ: ਕਿ੍ਰਕੇਟਰ ਹਰਭਜਨ ਸਿੰਘ
ਜਲੰਧਰ : ਸਾਬਕਾ ਕਿ੍ਰਕਟਰ ਅਤੇ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਉਹ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਜਾਣਗੇ। ਵਿਰੋਧੀ ਧਿਰਾਂ ਵੱਲੋਂ ਸਮਾਗਮ ਦੇ ਸੱਦੇ ਨੂੰ ਠੁਕਰਾਏ ਜਾਣ ’ਤੇ ਹਰਭਜਨ ਸਿੰਘ ਨੇ ਇਸ ਖਬਰ ਏਜੰਸੀ ਨੂੰ ਕਿਹਾ, ‘‘ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਹ ਮੰਦਰ ਇਸ ਸਮੇਂ ਉਸਾਰਿਆ ਜਾ ਰਿਹਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਆਸ਼ੀਰਵਾਦ ਲੈਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਕੋਈ ਜਾਵੇ ਜਾਂ ਨਾ ਜਾਵੇ ਪਰ ਮੈਂ ਜਰੂਰ ਜਾਊਂਗਾ। ਕੋਈ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜਾਊਂਗਾ। ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ’ਤੇ ਕਿਸੇ ਨੂੰ ਸਮੱਸਿਆ ਹੈ ਤਾਂ ਉਹ ਜੋ ਚਾਹੇ ਕਰ ਸਕਦਾ ਹੈ।’’