ਪ੍ਰਨੀਤ ਕੌਰ ਦੇ ਜਲਦ ਹੋ ਸਕਦੀ ਹੈ ਭਾਜਪਾ ’ਚ ਸ਼ਾਮਲ
ਪਟਿਆਲਾ : ਲੋਕ ਸਭਾ ਮੈਂਬਰ ਪ੍ਰਨੀਤ ਕੌਰ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੀ ਚਰਚਾ ਦੀ ਖਬਰ ਉਨ੍ਹਾਂ ਦੇ ਮਹਿਲਾਂ ਤੋਂ ਪ੍ਰਾਪਤ ਹੋ ਰਹੀ ਹੈ। ਪ੍ਰਨੀਤ ਕੌਰ ਨੂੰ ਹਾਲ ਦੀ ਘੜੀ ਕਾਂਗਰਸ ਵੱਲੋਂ ਮੁਅੱਤਲ ਕੀਤਾ ਹੋਇਆ ਹੈ। ਪ੍ਰਨੀਤ ਕੌਰ ਨੂੰ ਕਾਂਗਰਸ ਵਿੱਚੋਂ ਕੱਢਣ ਲਈ ਸਥਾਨਕ ਆਗੂ ਕਈ ਵਾਰ ਹਾਈ ਕਮਾਨ ਕੋਲ ਪਹੁੰਚ ਕਰ ਚੁੱਕੇ ਹਨ। ਜੇਕਰ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਦੀ ਹੈ ਤਾਂ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰੀ ਬਚੀ ਰਹੇਗੀ ਪਰ ਜੇਕਰ ਉਹ ਕਾਂਗਰਸ ਛੱਡਦੇ ਹਨ ਤਾਂ ਉਨ੍ਹਾਂ ਦੀ ਮੈਂਬਰੀ ਚਲੀ ਜਾਵੇਗੀ। ਇਸ ਲਈ ਉਹ ਭਾਜਪਾ ਦੇ ਆਖਰੀ ਬਜਟ ਇਜਲਾਸ ’ਚ ਬਤੌਰ ਸੰਸਦ ਮੈਂਬਰ ਸ਼ਾਮਲ ਹੋਣਾ ਚਾਹੁੰਦੇ ਹਨ। ਪਟਿਆਲਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਨੂੰ ਬਣਾਉਣ ਦੀ ਵੀ ਗੱਲ ਉੱਠ ਰਹੀ ਹੈ।