ਐੱਲਕੇ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਨਹੀਂ ਹੋਏ ਸ਼ਾਮਲ

ਐੱਲਕੇ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਨਹੀਂ ਹੋਏ ਸ਼ਾਮਲ

0
149

ਐੱਲਕੇ ਅਡਵਾਨੀ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਨਹੀਂ ਹੋਏ ਸ਼ਾਮਲ

ਨਵੀਂ ਦਿੱਲੀ : ਅਯੁੱਧਿਆ ‘ਚ ਰਾਮ ਮੰਦਰ ਲਈ ਦੇਸ ਭਰ ‘ਚ ਪ੍ਰਚਾਰ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿ੍ਰਸ਼ਨ ਅਡਵਾਨੀ ਪ੍ਰਾਣ ਪ੍ਰਤਿਸਠਾ ਸਮਾਰੋਹ ‘ਚ ਸਾਮਲ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ 96 ਸਾਲਾ ਅਡਵਾਨੀ ਦੀ ਸਿਹਤ ਅਤੇ ਅਤਿ ਦੀ ਠੰਢ ਕਾਰਨ ਕੀਤਾ ਗਿਆ ਹੈ। ਇਸ ਮਹੀਨੇ ਦੇ ਸੁਰੂ ਵਿੱਚ ਵਿਸਵ ਹਿੰਦੂ ਪਰੀਿਸਦ ਦੇ ਅੰਤਰਰਾਸਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਦੇ ਨਾਲ ਆਰਐੱਸਐੱਸ ਦੇ ਨੇਤਾ ਕਿ੍ਰਸਨ ਗੋਪਾਲ ਅਤੇ ਰਾਮ ਲਾਲ ਨੇ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਨੂੰ ਪ੍ਰਾਣ ਪ੍ਰਤਿਸਠਾ ਸਮਾਰੋਹ ਲਈ ਸੱਦਾ ਦਿੱਤਾ ਸੀ। ਵੀਐੱਚਪੀ ਨੇਤਾ ਆਲੋਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਅਡਵਾਨੀ ਇਸ ਪ੍ਰੋਗਰਾਮ ‘ਚ ਸਾਮਲ ਹੋਣਗੇ। ਖਰਾਬ ਮੌਸਮ ਕਾਰਨ ਅਡਵਾਨੀ ਨੇ ਆਖਰੀ ਸਮੇਂ ‘ਤੇ ਆਪਣਾ ਅਯੁੱਧਿਆ ਦੌਰਾ ਪ੍ਰੋਗਰਾਮ ਰੱਦ ਕਰ ਦਿੱਤਾ।

LEAVE A REPLY

Please enter your comment!
Please enter your name here