ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾ

ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾ

0
150

ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਮੰਦਰ ’ਤੇ ਹੈਲੀਕਾਪਟਰਾਂ ਨੇ ਫੁੱਲ ਦੀ ਵਰਖਾ ਕੀਤੀ

ਅਯੁੱਧਿਆ : ਅਯੁੱਧਿਆ ਦੇ ਰਾਮ ਮੰਦਰ ‘ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਜੁੜੀਆਂ ਰਸਮਾਂ ‘ਚ ਹਿੱਸਾ ਲਿਆ। ਸੁਨਹਿਰੀ ਰੰਗ ਦਾ ਕੁੜਤਾ ਤੇ ਕਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਮੋਦੀ ਨਵੇਂ ਬਣੇ ਰਾਮ ਮੰਦਰ ਦੇ ਮੁੱਖ ਗੇਟ ਤੋਂ ਪੈਦਲ ਸਮਾਗਮ ਵਾਲੀ ਥਾਂ ‘ਤੇ ਪਹੁੰਚੇ ਅਤੇ ਪਾਵਨ ਅਸਥਾਨ ‘ਚ ਦਾਖਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਆਪਣੇ ਹੱਥ ਵਿੱਚ ਲਾਲ ਕੱਪੜੇ ਵਿੱਚ ਲਪੇਟਿਆ ਚਾਂਦੀ ਦਾ ਛਤਰ ਵੀ ਲੈ ਕੇ ਆਏ। ਪਾਵਨ ਅਸਥਾਨ ‘ਚ ਸ੍ਰੀ ਮੋਦੀ ਨੇ ਪੰਡਤਾਂ ਵੱਲੋਂ ਮੰਤਰਾਂ ਦੇ ਜਾਪ ਨਾਲ ਰਸਮਾਂ ਦੀ ਸੁਰੂਆਤ ਕੀਤੀ। ਉਨ੍ਹਾਂ ਪ੍ਰਾਣ ਪ੍ਰਤਿਸ਼ਠਾ ਲਈ ਸੰਕਲਪ ਲਿਆ। ਰਸਮ ਵਿੱਚ ਰਾਸਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਸਰਿਕਤ ਕੀਤੀ। ਇਸ ਮੌਕੇ ਉੱਤਰ ਪ੍ਰਦੇਸ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਬਾਅਦ ਦੁਪਹਿਰ ਸਾਢੇ 12ਵਜੇ (12-29) ਕੀਤੀ ਗਈ। ਇਸ ਦੌਰਾਨ ਸੈਨਾ ਦੇ ਹੈਲੀਕਾਪਟਰਾਂ ਨੇ ਮੰਦਰ ‘ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ‘ਤੇ ਪੋਸਟ ‘ਚ ਕਿਹਾ, ‘ਅਯੁੱਧਿਆ ਧਾਮ ‘ਚ ਸ੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ ਸਾਰਿਆਂ ਨੂੰ ਭਾਵੁਕ ਕਰਨ ਵਾਲਾ ਹੈ। ਇਸ ਬ੍ਰਹਮ ਦਾ ਹਿੱਸਾ ਬਣਨਾ ਮੇਰੀ ਖੁਸ਼ਕਿਸਮਤੀ ਹੈ। ਜੈ ਸੀਤਾ ਰਾਮ।’

LEAVE A REPLY

Please enter your comment!
Please enter your name here