ਕੈਨੇਡਾ ਸਰਕਾਰ ਵੱਲੋਂ ਐਲਾਨੀ ਐਂਮਰਜੈਂਸੀ ਗਲਤ ਕਰਾਰ
ਵੈਨਕੂਵਰ: ਕੈਨੇਡਾ ਦੀ ਫੈਡਰਲ ਅਦਾਲਤ ਦੇ ਜੱਜ ਨੇ ਦੋ ਸਾਲ ਪਹਿਲਾਂ ਮੁਜਾਹਰਾਕਾਰੀਆਂ ਨੂੰ ਖਦੇੜਨ ਲਈ ਸਰਕਾਰ ਵੱਲੋਂ ਐਲਾਨੀ ਐਂਮਰਜੈਂਸੀ ਨੂੰ ਗਲਤ ਠਹਿਰਾਇਆ ਹੈ। ਜਸਟਿਸ ਰਿਟਰਡ ਮੋਸਲੇ ਨੇ ਆਪਣੇ ਫੈਸਲੇ ’ਚ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਸੁਖਾਲਾ ਨਹੀਂ ਸੀ। ਸ਼ਾਇਦ ਇਸੇ ਕਾਰਨ ਕਈ ਕਨੂੰਨੀ ਹੱਦਾਂ ਟੱਪਣੀਆਂ ਪਈਆਂ ਹੋਣਗੀਆਂ ਪਰ ਉਲੰਘਣਾ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਦੋ ਸਾਲ ਪਹਿਲਾਂ ਕੈਨੇਡਾ ਦੀ ਰਾਜਧਾਨੀ ਓਟਵਾ ’ਚ ਕਰੋਨਾ ਪਾਬੰਦੀਆਂ ਦੇ ਰੋਸ ਵਜੋਂ ਟਰੱਕ ਚਾਲਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪਾਰਲੀਮੈਂਟ ਹਿੱਲ ਸਮੇਤ ਕਈ ਸੜਕਾਂ ’ਤੇ ਟਰੱਕ ਖੜ੍ਹੇ ਕਰ ਕੇ ਰਸਤੇ ਰੋਕੇ ਗਏ ਸਨ। ਪ੍ਰਦਰਸ਼ਨਕਾਰੀਆਂ ਦੇ ਵਤੀਰੇ ਕਾਰਨ ਸਰਕਾਰ ਨੇ ਐਮਰਜੈਂਸੀ ਐਲਾਨ ਦਿੱਤੀ ਸੀ।
