ਕਾਂਗਰਸ ਪ੍ਰਧਾਨ ਖੜਗੇ 11 ਨੂੰ ਕਰਨਗੇ ਪੰਜਾਬ ਦੌਰਾ: ਨਤਾਸ਼ਾ

ਕਾਂਗਰਸ ਪ੍ਰਧਾਨ ਖੜਗੇ 11 ਨੂੰ ਕਰਨਗੇ ਪੰਜਾਬ ਦੌਰਾ: ਨਤਾਸ਼ਾ

0
112

ਕਾਂਗਰਸ ਪ੍ਰਧਾਨ ਖੜਗੇ 11 ਨੂੰ ਕਰਨਗੇ ਪੰਜਾਬ ਦੌਰਾ: ਨਤਾਸ਼ਾ

ਚੰਡੀਗੜ੍ਹ (ਵਿਸ਼ਵ ਬਾਣੀ ਬਿੳੂਰੋ) ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਕਾਂਗਰਸ ਭਵਨ ’ਚ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਦਿੱਲੀ ਤੋਂ ਬਤੌਰ ਆਬਜਰਵਰ ਪਹੁੰਚੀ ਨਤਾਸ਼ਾ ਸ਼ਰਮਾ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਲੋਕ ਸਭਾ ਚੋਣਾਂ ਦੀ ਵਿਉਂਤਬੰਦੀ ਲਈ 11 ਫਰਵਰੀ ਨੂੰ ਪੰਜਾਬ ਵਿੱਚ ਕਾਨਫਰੰਸ ਕਰਨਗੇ, ਜਿਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਕਾਂਗਰਸ ਦੀ ਨਵੀਂ ਪ੍ਰਧਾਨ ਅਲਕਾ ਲਾਂਬਾ 8 ਫਰਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਉਣਗੇ।

LEAVE A REPLY

Please enter your comment!
Please enter your name here