ਭਾਰਤ, ਫਰਾਂਸ ਤੇ ਯੂਏਈ ਵੱਲੋਂ ਅਰਬ ਸਾਗਰ ’ਚ ਜੰਗੀ ਮਸਕਾਂ

ਭਾਰਤ, ਫਰਾਂਸ ਤੇ ਯੂਏਈ ਵੱਲੋਂ ਅਰਬ ਸਾਗਰ ’ਚ ਜੰਗੀ ਮਸਕਾਂ

0
179

ਭਾਰਤ, ਫਰਾਂਸ ਤੇ ਯੂਏਈ ਵੱਲੋਂ ਅਰਬ ਸਾਗਰ ’ਚ ਜੰਗੀ ਮਸਕਾਂ

ਨਵੀਂ ਦਿੱਲੀ: ਭਾਰਤ, ਫਰਾਂਸ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਅਰਬ ਸਾਗਰ ਦੇ ਉੱਪਰ ਵਿਸ਼ਾਲ ਹਵਾਈ ਜੰਗੀ ਮਸ਼ਕਾਂ ਕੀਤੀਆਂ। ਇਹ ਜੰਗੀ ਮਸ਼ਕਾਂ ਖੇਤਰ ’ਚੋਂ ਲੰਘਦੇ ਰਣਨੀਤਿਕ ਜਲ ਮਾਰਗਾਂ ’ਤੇ ਕਈ ਕਾਰੋਬਾਰੀ ਸਮੁੰਦਰੀ ਜਹਾਜਾਂ ਨੂੰ ਹੂਤੀ ਅਤਿਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਵਧ ਰਹੀਆਂ ਆਲਮੀ ਚਿੰਤਾਵਾਂ ਦੇ ਪਿਛੋਕੜ ਵਿੱਚ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਏ ਜੰਗੀ ਅਭਿਆਸ ‘ਡੈਜਰਟ ਨਾਈਟ’ ਵਿੱਚ ਤਿੰਨ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਦੀਆਂ ਕਈ ਮੂਹਰਲੀ ਕਤਾਰਾਂ ਦੇ ਜਹਾਜ ਅਤੇ ਜੰਗੀ ਜਹਾਜ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਜੰਗੀ ਅਭਿਆਸ ਵਿੱਚ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐੱਮਕੇਆਈ, ਮਿਗ-29 ਅਤੇ ਜੈਗੂਆਰ ਜੰਗੀ ਜਹਾਜ ਤੋਂ ਇਲਾਵਾ ਏਡਬਲਿਊਏਸੀਐੱਸ (ਹਵਾਈ ਆਰੰਭਿਕ ਚਿਤਾਵਨੀ ਤੇ ਕੰਟਰੋਲ ਜਹਾਜ), ਸੀ-130ਜੇ ਟਰਾਂਸਪੋਰਟ ਜਹਾਜ ਅਤੇ ਹਵਾ ਵਿੱਚ ਹੀ ਜਹਾਜਾਂ ’ਚ ਤੇਲ ਭਰਨ ਵਾਲੇ ਜਹਾਜ ਸ਼ਾਮਲ ਹੋਏ।

LEAVE A REPLY

Please enter your comment!
Please enter your name here