spot_imgspot_imgspot_imgspot_img

ਆਵਾਜਾਈ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ‘ਸੜਕ ਸੁਰੱਖਿਆ ਫੋਰਸ’ ਨੂੰ ਹਰੀ ਝੰਡੀ

Date:

  1. ਆਵਾਜਾਈ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ‘ਸੜਕ ਸੁਰੱਖਿਆ ਫੋਰਸ’ ਨੂੰ ਹਰੀ ਝੰਡੀ
  2. ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ। ਇੱਥੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਪਹਿਲ ਕਰਨ ਵਾਲਾ ਪਹਿਲਾ ਸੂਬਾ ਹੈ ਅਤੇ ਨਾਲ ਹੀ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕੀਤੀ। ਸ੍ਰੀ ਮਾਨ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਰਾਜ ਵਿੱਚ ਹਰ ਰੋਜ਼ ਸੜਕ ਹਾਦਸਿਆਂ ਵਿੱਚ 17-18 ਜਾਨਾਂ ਜਾਂਦੀਆਂ ਹਨ। ਹਰ ਮਹੀਨੇ 500 ਤੋਂ ਵੱਧ ਲੋਕ ਮਰਦੇ ਹਨ ਅਤੇ ਇੱਕ ਸਾਲ ਵਿੱਚ 6,000 ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ। ਮੁੱਖ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਕਾਂਗਰਸੀ ਆਗੂ ਰਾਜੇਸ਼ ਪਾਇਲਟ ਅਤੇ ਸੜਕ ਹਾਦਸਿਆਂ ਵਿੱਚ ਮਾਰੇ ਗਏ ਕਾਮੇਡੀਅਨ ਜਸਪਾਲ ਭੱਟੀ ਸਮੇਤ ਵੱਖ-ਵੱਖ ਸ਼ਖਸੀਅਤਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਫੋਰਸ ਕੋਲ 144 ਵਾਹਨ ਅਤੇ 5,000 ਕਰਮਚਾਰੀ ਹੋਣਗੇ ਜੋ ਲੋਕਾਂ ਦੀ ਸੁਰੱਖਿਆ ਲਈ ਹਰ 30 ਕਿਲੋਮੀਟਰ ‘ਤੇ ਸੜਕਾਂ ‘ਤੇ ਤਾਇਨਾਤ ਰਹਿਣਗੇ। ਇਸ ਮੌਕੇ ਰਾਜ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਡੀਜੀਪੀ ਗੌਰਵ ਯਾਦਵ ਅਤੇ ਵਧੀਕ ਪੁਲੀਸ ਡਾਇਰੈਕਟਰ ਜਨਰਲ ਏਐੱਸ ਰਾਏ ਮੌਜੂਦ ਸਨ।
Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ...

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ ਖੋਲ੍ਹਿਆ

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ...

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ ਪ੍ਰੇਸ਼ਾਨ ਹੋਏ

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ...

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ ਅੰਮ੍ਰਿਤਸਰ : ਅੰਮ੍ਰਿਤਸਰ...