- ਰਾਜ ਸਭਾ ਦੀਆਂ 15 ਰਾਜਾਂ ਵਿਚਲੀਆਂ 56 ਸੀਟਾਂ ਲਈ ਚੋਣਾਂ 27 ਫਰਵਰੀ ਨੂੰ
- ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਾਜ ਸਭਾ ਦੀਆਂ 15 ਰਾਜਾਂ ਦੀਆਂ 56 ਸੀਟਾਂ ਭਰਨ ਲਈ ਚੋਣਾਂ 27 ਫਰਵਰੀ ਨੂੰ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ 50 ਮੈਂਬਰ 2 ਅਪਰੈਲ ਨੂੰ ਤੇ ਛੇ 3 ਅਪਰੈਲ ਨੂੰ ਸੇਵਾਮੁਕਤ ਹੋ ਰਹੇ ਹਨ, ਜਿਨ੍ਹਾਂ ਰਾਜਾਂ ਤੋਂ ਮੈਂਬਰ ਸੇਵਾਮੁਕਤ ਹੋ ਰਹੇ ਹਨ ਉਨ੍ਹਾਂ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਰਾਜਸਥਾਨ ਸ਼ਾਮਲ ਹਨ।
- ਨਸ਼ਾ ਤਸਕਰੀ ਮਾਮਲੇ ’ਚ ਹੁਣ ਸਿੱਟ ਨੇ ਮਜੀਠੀਆ ਦੇ 4 ਨਜ਼ਦੀਕੀਆਂ ਨੂੰ ਤਲਬ ਕੀਤਾ
- ਪਟਿਆਲਾ : ਨਸ਼ਾ ਤਸਕਰੀ ‘ਤੇ ਅਧਾਰਤ ਦੋ ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਹੁਣ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੇ ਚਾਰ ਨਜ਼ਦੀਕੀਆਂ ਨੂੰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ। ਦੋ ਫਰਵਰੀ ਲਈ ਸੱਦੇ ਵਿਅਕਤੀਆਂ ਵਿੱਚ ਤਲਵੀਰ ਸਿੰਘ, ਸ਼ਿਵਚਰਨ ਸਿੰਘ, ਕੁਲਤਾਰ ਸਿੰਘ ਅਤੇ ਬੁੱਧ ਸਿੰਘ ਸ਼ਾਮਲ ਹਨ।
