ਈਈ ਦੀ ਤਿਆਰ ਕਰ ਰਹੀ 18 ਸਾਲਾ ਲੜਕੀ ਨੇ ਫਾਹਾ ਲਿਆ

ਈਈ ਦੀ ਤਿਆਰ ਕਰ ਰਹੀ 18 ਸਾਲਾ ਲੜਕੀ ਨੇ ਫਾਹਾ ਲਿਆ

0
168

ਈਈ ਦੀ ਤਿਆਰ ਕਰ ਰਹੀ 18 ਸਾਲਾ ਲੜਕੀ ਨੇ ਫਾਹਾ ਲਿਆ

ਕੋਟਾ (ਰਾਜਸਥਾਨ) : ਇਥੇ ਜੇਈਈ ਦੀ ਤਿਆਰੀ ਕਰ ਰਹੀ 18 ਸਾਲਾ ਵਿਦਿਆਰਥਣ ਨੇ ਅੱਜ ਆਪਣੇ ਘਰ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਉਸ ਨੇ ਆਪਣੇ ਮਾਤਾ-ਪਿਤਾ ਤੋਂ ਮੁਆਫੀ ਮੰਗਣ ਅਤੇ ਆਪਣੇ ਆਪ ਨੂੰ ਹਾਰਨ ਵਾਲੀ ਕਰਾਰ ਦਿੰਦਾ ਖੁ?ਦਕੁਸ਼ੀ ਨੋਟ ਵੀ ਛੱਡਿਆ ਹੈ। ਨਿਹਾਰਿਕਾ ਸਿੰਘ ਦੀ ਮੌਤ ਇਸ ਸਾਲ ਖੁ?ਦਕੁਸ਼ੀ ਕਰਨ ਦਾ ਦੂਜਾ ਮਾਮਲਾ ਹੈ। ਖੁਦਕੁਸ਼ੀ ਦੀ ਖ਼ਬਰ ਉਸ ਦਿਨ ਆਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਕੂਲ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਆਪਣੀ ਸਾਲਾਨਾ ਗੱਲਬਾਤ ਪਰੀਕਸ਼ਾ ਪੇ ਚਰਚਾ ਕਰ ਰਹੇ ਸਨ। ਪੁਲੀਸ ਮੁਤਾਬਕ ਨਿਹਾਰਿਕਾ ਸ਼ਹਿਰ ਦੇ ਬੋਰਖੇੜਾ ਥਾਣਾ ਖੇਤਰ ਵਿੱਚ ਸ਼ਿਵ ਵਿਹਾਰ ਕਲੋਨੀ ਵਿੱਚ ਆਪਣੇ ਪਰਿਵਾਰਕ ਘਰ ਰਹਿੰਦੀ ਸੀ ਅਤੇ 30 ਜਾਂ 31 ਜਨਵਰੀ ਨੂੰ ਉਸ ਦਾ ਜੇਈਈ ਟੈਸਟ ਦੇਣਾ ਸੀ। ਉਹ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਉਸ ਦੇ ਪਿਤਾ ਕੋਟਾ ਵਿੱਚ ਨਿੱਜੀ ਬੈਂਕ ਵਿੱਚ ਸੁਰੱਖਿਆ ਗਾਰਡ ਹਨ। ਬੀਤੇ ਸਾਲ ਇਸ ਸ਼ਹਿਰ ’ਚ 26 ਵਿਦਿਆਰਥੀਆਂ ਨੇ ਖੁ?ਦਕੁਸ਼ੀ ਕੀਤੀ ਸੀ।

LEAVE A REPLY

Please enter your comment!
Please enter your name here