ਪਿ੍ਰੰਸੀਪਲ ਮੈਡਮ ਇੰਦਰਜੀਤ ਕੌਰ ਆਪ ਦੇ ਮਹਿਲਾ ਵਿੰਗ ਜਿਲਾ ਪ੍ਰਧਾਨ ਨਿਯੁਕਤ
ਮੁੱਖ ਤੌਰ ਤੇ ਯੂਥ ਆਗੂ ਰਣਜੋਤ ਸਿੰਘ ਗਰੇਵਾਲ ਨੇ ਦਿੱਤੀਆਂ ਵਧਾਈਆਂ
ਪਾਰਟੀ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ : ਮੈਡਮ ਇੰਦਰਜੀਤ ਕੌਰ
ਲੁਧਿਆਣਾ (ਅਮੇਜਿੰਗ ਟੀ.ਵੀ.) ਆਮ ਆਦਮੀ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਹੇ ਵਰਕਰਾਂ ਤੇ ਆਗੂਆਂ ਨੂੰ ਨਵੀਆਂ ਤੇ ਵੱਡੀਆਂ ਜਿੰਮੇਵਾਰੀਆਂ ਸੌਂਪੀਆ ਜਾ ਰਹੀਆਂ ਹਨ ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਹੋਰ ਵੀ ਮਜਬੂਤ ਕੀਤਾ ਜਾਵੇ।
ਇਸੇ ਹੀ ਲੜੀ ਤਹਿਤ ਹਲਕਾ ਪੂਰਬੀ ਤੋਂ ਮਹਿਲਾ ਆਗੂ ਪਿ੍ਰੰਸੀਪਲ ਮੈਡਮ ਇੰਦਰਜੀਤ ਕੌਰ ਨੂੰ ਮਹਿਲਾ ਵਿੰਗ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਦੀ ਖਬਰ ਮਿਲਦਿਆਂ ਸਾਰ ਹੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਨਵ ਨਿਯੁਕਤ ਜਿਲਾ ਪ੍ਰਧਾਨ ਪਿ੍ਰੰਸੀਪਲ ਮੈਡਮ ਇੰਦਰਜੀਤ ਕੌਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਇਸ ਮੌਕੇ ਤੇ ਵਧਾਈ ਦੇਣ ਲਈ ਖਾਸ ਤੌਰ ਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਸਪੁੱਤਰ ਯੂਥ ਆਗੂ ਰਣਜੋਤ ਸਿੰਘ ਗਰੇਵਾਲ
ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਿ੍ਰੰਸੀਪਲ ਮੈਡਮ ਇੰਦਰਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਜੋ ਜਿੰਮੇਵਾਰੀ ਮੈਡਮ ਇੰਦਰਜੀਤ ਕੌਰ ਨੂੰ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ । ਇਸ ਮੌਕੇ ਤੇ ਹਾਜ਼ਰ ਨਵ ਨਿਯੁਕਤ ਜਿਲਾ ਪ੍ਰਧਾਨ ਮੈਡਮ ਇੰਦਰਜੀਤ ਕੌਰ ਨੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਨਾਲ — ਨਾਲ ਸਮੁੱਚੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਇੱਕਜੁੱਟਤਾ ਅਤੇ ਤਰੱਕੀ ਲਈ ਹਮੇਸ਼ਾ ਕੰਮ ਕਰਾਂਗੀ । ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕਾ ਵਾਸੀਆਂ ਅਤੇ ਖਾਸ ਕਰ ਮਹਿਲਾ ਵਿੰਗ ਦੀ ਟੀਮ ਵੱਲੋਂ ਪਿ੍ਰੰਸੀਪਲ ਮੈਡਮ ਇੰਦਰਜੀਤ ਕੌਰ ਦਾ ਸਵਾਗਤ ਕਰਦੇ ਹੋਏ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਦਫਤਰ ਇੰਚਾਰਜ ਅਸ਼ਵਨੀ ਸ਼ਰਮਾ ਗੋਭੀ, ਲੱਕੀ ਆਨੰਦ, ਚੌਧਰੀ ਚਮਨ ਲਾਲ, ਚਰਨਜੀਤ ਸਿੰਘ ਚੰਨੀ, ਰਵਿੰਦਰ ਸਿੰਘ ਰਾਜੂ , ਸੁਰਜੀਤ ਸਿੰਘ ਠੇਕੇਦਾਰ, ਅਵਤਾਰ ਦਿਓਲ, ਲਖਵਿੰਦਰ ਸਿੰਘ ਲੱਖਾ, ਅਮਰੀਕ ਸਿੰਘ ਬੰਟੀ ਹੀਰ, ਕੁਲਵਿੰਦਰ ਕੌਰ, ਅੰਜੂ ਬਾਲਾ, ਮੋਨਕਾ ਸਾਹਨੀ, ਨੀਲਮ ਰਾਨੀ, ਪਉਸ਼ ,ਅਕਸ਼ੇ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ ।
