spot_imgspot_imgspot_imgspot_img

ਭਾਜਪਾ ਦੇ ਮਨੋਜ ਸੋਨਕਰ ਨੇ ਆਪ-ਕਾਂਗਰਸ ਉਮੀਦਵਾਰ ਨੂੰ ਹਰਾ ਕੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤੀ

Date:

ਭਾਜਪਾ ਦੇ ਮਨੋਜ ਸੋਨਕਰ ਨੇ ਆਪ-ਕਾਂਗਰਸ ਉਮੀਦਵਾਰ ਨੂੰ ਹਰਾ ਕੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤੀ

ਚੰਡੀਗੜ੍ਹ : ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੇ ਅੱਜ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਕਾਂਗਰਸ ਸਮਰਥਕ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਹਰਾ ਦਿੱਤਾ। ਸੋਨਕਰ ਨੂੰ 16 ਜਦਕਿ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ। ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਨਤੀਜੇ ਦਾ ਐਲਾਨ ਹੁੰਦੇ ਹੀ ਵਿਰੋਧੀ ਗਠਜੋੜ ਇੰਡੀਆ ਦੇ ਭਾਈਵਾਲ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪ੍ਰਦਰਸ਼ਨ ਕੀਤਾ। ਦਿੱਲੀ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ‘ਧੋਖਾਧੜੀ’ ਦਾ ਦੋਸ਼ ਲਗਾਇਆ ਹੈ। ਚੁਣਿਆ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇੇਅਰ ਦੀਆਂ ਚੋਣਾਂ ਕਰਵਾਏਗਾ। ਚੰਡੀਗੜ੍ਹ ਨਗਰ ਨਿਗਮ ਦੇ 35 ਮੈਂਬਰੀ ਸਦਨ ਵਿੱਚ ਭਾਜਪਾ ਦੇ 14 ਕੌਂਸਲਰ ਹਨ। ‘ਆਪ’ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਕ ਕੌਂਸਲਰ ਹੈ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ...

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ ਖੋਲ੍ਹਿਆ

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ...

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ ਪ੍ਰੇਸ਼ਾਨ ਹੋਏ

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ...

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ ਅੰਮ੍ਰਿਤਸਰ : ਅੰਮ੍ਰਿਤਸਰ...