ਅਮਰੀਕਾ ’ਚ ਭਾਰਤੀ ਮੂਲ ਦੇ ਇਕ ਹੋਰ ਵਿਦਿਆਰਥੀ ਦੀ ਮੌਤ, ਮਹੀਨੇ ’ਚ ਚੌਥਾ ਮਾਮਲਾ
ਨਿਊਯਾਰਕ : ਅਮਰੀਕੀ ਪੁਲੀਸ ਓਹੀਓ ਵਿੱਚ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਇਹ ਇੱਕ ਮਹੀਨੇ ਵਿੱਚ ਦੇਸ ਵਿੱਚ ਅਜਿਹਾ ਚੌਥਾ ਮਾਮਲਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਅੱਜ ਕਿਹਾ ਕਿ ਸਿਨਸਿਨਾਟੀ ਵਿਚ ਲਿੰਡਨਰ ਸਕੂਲ ਆਫ ਬਿਜਨਸ ਦੇ ਵਿਦਿਆਰਥੀ ਸ੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ ਵਿਚ ਕਿਸੇ ਗੜਬੜੀ ਦਾ ਸੱਕ ਨਹੀਂ ਹੈ।
