- ਪੰਜਾਬ ਕਾਂਗਰਸ ਦੀ ‘ਸਮਰਾਲਾ ਰੈਲੀ’ ਲਈ ਪੱਬਾਂ ਭਾਰ
ਚੰਡੀਗੜ੍ਹ : ਕਾਂਗਰਸ ਪਾਰਟੀ 11 ਫਰਵਰੀ ਨੂੰ ਲੁਧਿਆਣਾ ਦੇ ਸਮਰਾਲਾ ਵਿੱਚ ਲੋਕ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਕਰਨ ਵਾਲੀ ਹੈ ਤੇ ਪੱਬਾਂ ਭਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੈਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਬੇਸ਼ੱਕ ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਦਰਮਿਆਨ ਕੋਈ ਗੱਠਜੋੜ ਨਾ ਹੋਣ ਦਾ ਰਸਮੀ ਐਲਾਨ ਤਾਂ ਨਹੀਂ ਹੋਇਆ ਹੈ ਪਰ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਦੋਵੇਂ ਧਿਰਾਂ ਜੋਟੀ ਪਾ ਕੇ ਚੋਣ ਮੈਦਾਨ ਵਿੱਚ ਨਹੀਂ ਉਤਰਨਗੀਆਂ। ‘ਆਪ’ ਨੇ ਪਹਿਲਾਂ ਹੀ ਸੰਸਦੀ ਹਲਕਿਆਂ ਵਿੱਚ ਰੈਲੀਆਂ ਦਾ ਸਿਲਸਿਲਾ ਆਰੰਭਿਆ ਹੋਇਆ ਹੈ। ਅੱਜ ਹੋਈਆਂ ਮੀਟਿੰਗਾਂ ਦੀ ਅਗਵਾਈ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸੂ ਨੇ ਕੀਤੀ। ਇਸ ਦੌਰਾਨ ਰੈਲੀ ਲਈ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰੈਲੀ ਲਈ ਦੂਰ ਦੇ ਜਿਿਲ੍ਹਆਂ ਨੂੰ ਵਰਕਰਾਂ ਦੀਆਂ ਪ੍ਰਤੀ ਹਲਕਾ ਪੰਜ ਤੋਂ ਦਸ ਬੱਸਾਂ ਜਦਕਿ ਨੇੜਲੇ ਹਲਕਿਆਂ ਨੂੰ ਵਧੇਰੇ ਬੱਸਾਂ ਭਰ ਕੇ ਲਿਆਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ
