ਹਜਾਰਾਂ ਕਰੋੜ ਰੁਪਏ ਦਾ ਬਕਾਇਆ ਲੈਣ ਲਈ ਮਮਤਾ ਵੱਲੋਂ ਧਰਨਾ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਥੇ ਕੇਂਦਰ ਤੋਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਲਈ ਰਾਜ ਦੇ ਬਕਾਇਆ ਦੇ ਭੁਗਤਾਨ ਲਈ ਧਰਨਾ ਸੁਰੂ ਕੀਤਾ। ਬੈਨਰਜੀ ਨੇ ਆਪਣੀ ਪਾਰਟੀ ਤਿ੍ਰਣਮੂਲ ਕਾਂਗਰਸ ਦੇ ਨੇਤਾਵਾਂ ਨਾਲ ਸਹਿਰ ਦੇ ਮੱਧ ‘ਚ ‘ਮੈਦਾਨ’ ਇਲਾਕੇ ‘ਚ ਬੀਆਰ ਅੰਬੇਡਕਰ ਦੇ ਬੁੱਤ ਅੱਗੇ ਪ੍ਰਦਰਸਨ ਸੁਰੂ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਟੇਜ ਦੇ ਕੋਲ ਟੈਂਟ ਲਗਾਇਆ ਗਿਆ ਹੈ ਤਾਂ ਜੋ ਬੈਨਰਜੀ ਜਰੂਰੀ ਪ੍ਰਸਾਸਨਿਕ ਕੰਮ ਕਰ ਸਕਣ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲ ਵੱਖ-ਵੱਖ ਭਲਾਈ ਸਕੀਮਾਂ ਲਈ ਸੂਬੇ ਦੇ ਹਜਾਰਾਂ ਕਰੋੜ ਰੁਪਏ ਬਕਾਇਆ ਹਨ।
