ਰਾਜਪਾਲ ਦਾ ਅਚਾਨਕ ਅਸਤੀਫਾ ਲੋਕਾਂ ਲਈ ਬਣਿਆ ਭੇਦ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਦਿੱਤੇ ਗਏ ਅਚਾਨਕ ਅਸਤੀਫੇ ਨਾ ਅਜੇ ਤੱਕ ਭੇਦ ਬਰਕਾਰ ਰੱਖਿਆ ਹੋਇਆ ਹੈ। ਚਰਚਾਵਾਂ ਤਾਂ ਬਹੁਤ ਹੋ ਰਹੀਆਂ ਹਨ ਪਰ ਕਿਸੇ ਦੇ ਹੱਥ ਅਸਤੀਫੇ ਦੇ ਠੋਸ ਕਾਰਨ ਨਹੀਂ ਲਗ ਰਹੇ। ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣੀ ਮਗਰੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ। ਪੁਰੋਹਿਤ ਦਾ ਬਤੌਰ ਰਾਜਪਾਲ ਪੰਜਾਬ ਵਿਚਲਾ ਕਾਰਜਕਾਲ ਵਿਵਾਦਤ ਰਿਹਾ ਹੈ ਅਤੇ ਕਈ ਸੰਵਿਧਾਨਕ ਮਾਮਲਿਆਂ ਵਿੱਚ ਵੀ ਅੜਿੱਕੇ ਖੜ੍ਹੇ ਕੀਤੇ ਗਏ। ਇੱਕ ਹਿੱਸੇ ਵਿੱਚ ਇਹ ਵੀ ਚਰਚਾ ਹੈ ਕਿ ਪੁਰੋਹਿਤ ਹੁਣ ਬਿਰਧ ਅਵੱਸਥਾ ਵਿੱਚ ਹਨ ਅਤੇ ਕੇਂਦਰੀ ਹਕੂਮਤ ਆਪਣੇ ਕਿਸੇ ਹੋਰ ਨੇੜਲੇ ਨੂੰ ਪੰਜਾਬ ਦਾ ਰਾਜਪਾਲ ਲਾਉਣ ਦੀ ਇੱਛੁਕ ਹੈ। ਪੰਜਾਬ ਦਾ ਨਵਾਂ ਰਾਜਪਾਲ ਕੌਣ ਹੋਵੇਗਾ, ਨੂੰ ਲੈ ਕੇ ਵੀ ਅਨੁਮਾਨ ਲਗਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਇਸ ਭੇਦ ਬਾਰੇ ਜਾਣਕਾਰੀ ਲੈਣ ਲਈ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
