ਹਥਿਆਰਬੰਦ ਨਕਾਬਪੋਸ਼ਾਂ ਨੇ 33 ਲੱਖ ਲੁੱਟੇ
ਪਟਿਆਲਾ : ਕਸਬਾ ਘੱਗਾ ਵਿੱਚ ਬੀਤੀ ਰਾਤ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚ ਵੜ ਕੇ ਹਥਿਆਰਾਂ ਦੀ ਨੋਕ ’ਤੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲਿਆ ਅਤੇ 33 ਲੱਖ ਰੁਪਏ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦਾ ਮੁਖੀ ਸੰਜੀਵ ਕੁਮਾਰ ਘਰ ਦੇ ਥੱਲੇ ਵਾਲੇ ਹਿੱਸੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਉੱਪਰ ਸਾਰਾ ਪਰਿਵਾਰ ਰਹਿੰਦਾ ਹੈ। ਅੱਜ ਤੜਕੇ ਕਰੀਬ 2.30 ਵਜੇ ਉਨ੍ਹਾਂ ਦੇ ਕਮਰੇ ਦੀ ਖਿੜਕੀ ਵਿੱਚ ਕਿਸੇ ਨੇ ਕੋਈ ਚੀਜ ਮਾਰੀ। ਖੜਕਾ ਸੁਣ ਕੇ ਜਦੋਂ ਸੰਜੀਵ ਕੁਮਾਰ ਨੇ ਘਰ ਦਾ ਦਰਵਾਜਾ ਖੋਲ੍ਹਿਆ ਤਾਂ ਬਾਹਰ ਖੜ੍ਹੇ ਤਿੰਨ ਨਕਾਬਪੋਸ਼ ਜਬਰੀ ਅੰਦਰ ਵੜ ਆਏ। ਉਨ੍ਹਾਂ ਕੋਲ ਹਥਿਆਰ ਸਨ ਤੇ ਸਾਰੇ ਪਰਿਵਾਰ ਨੂੰ ਉਨ੍ਹਾਂ ਬੰਦੀ ਬਣਾ ਲਿਆ। ਲੁਟੇਰਿਆਂ ਨੇ ਜਬਰੀ ਚਾਬੀ ਲੈ ਕੇ ਅਲਮਾਰੀ ਵਿੱਚ ਪਏ 33 ਲੱਖ ਰੁਪਏ ਕੱਢ ਲਏ। ਲੁਟੇਰੇ ਜਾਂਦੇ ਹੋਏ ਸੰਜੀਵ ਤੇ ਉਸ ਦੀ ਪਤਨੀ ਨੂੰ ਬੰਨ੍ਹ ਕੇ ਚਲੇ ਗਏ। ਇਸ ਘਟਨਾ ਦੇ ਰੋਸ ਵਜੋਂ ਅੱਜ ਘੱਗਾ ਦੇ ਦੁਕਾਨਦਾਰਾਂ ਨੇ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ ਅਤੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ।
