ਰਾਬੜੀ ਦੇਵੀ ਤੇ ਉਹਦੀਆਂ ਦੋ ਧੀਆਂ ਨੂੰ ਜਮਾਨਤ
ਨਵੀਂ ਦਿੱਲੀ : ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੀਆਂ ਬੇਟੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ ਨੂੰ ਰੇਲਵੇ ਵਿਚ ਨੌਕਰੀ ਦੇ ਬਦਲੇ ਜਮੀਨ ਮਾਮਲੇ ਵਿਚ 28 ਫਰਵਰੀ ਤੱਕ ਅੰਤਰਿਮ ਜਮਾਨਤ ਦੇ ਦਿੱਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਯਮਤ ਜਮਾਨਤ ਪਟੀਸਨ ‘ਤੇ ਦਲੀਲਾਂ ਦਾਇਰ ਕਰਨ ਲਈ ਸਮਾਂ ਚਾਹੀਦਾ ਹੈ, ਇਸ ਤੋਂ ਬਾਅਦ ਵਿਸੇਸ ਜਸਟਿਸ ਵਿਸਾਲ ਗੋਗਨੇ ਨੇ ਤਿੰਨਾਂ ਨੂੰ ਜਮਾਨਤ ਦੇ ਦਿੱਤੀ।
