89 ਸਾਲਾ ਬਜੁਰਗ ਨੂੰ ਕੁੱਟਣ ਦੇ ਦੋਸ਼ ’ਚ ਭਾਰਤੀ ਔਰਤ ਗਿ੍ਰਫਤਾਰ

89 ਸਾਲਾ ਬਜੁਰਗ ਨੂੰ ਕੁੱਟਣ ਦੇ ਦੋਸ਼ ’ਚ ਭਾਰਤੀ ਔਰਤ ਗਿ੍ਰਫਤਾਰ

0
191

89 ਸਾਲਾ ਬਜੁਰਗ ਨੂੰ ਕੁੱਟਣ ਦੇ ਦੋਸ਼ ’ਚ ਭਾਰਤੀ ਔਰਤ ਗਿ੍ਰਫਤਾਰ

ਟੋਰਾਂਟੋ : ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਦੇਖ ਭਾਲ ਕੇਂਦਰ(ਕੇਅਰ ਹੋਮ) ਵਿੱਚ 89 ਸਾਲਾ ਬਜੁਰਗ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ ਵਿੱਚ ਭਾਰਤੀ ਮੂਲ ਦੇ 32 ਸਾਲਾ ਕਰਮਚਾਰੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਸੁਮਨ ਸੋਨੀ (32) ‘ਤੇ 29 ਜਨਵਰੀ ਅਤੇ 2 ਫਰਵਰੀ ਨੂੰ ਕੀਤੇ ਹਮਲੇ ਦੇ ਦੋ ਮਾਮਲਿਆਂ ਦਾ ਦੋਸ ਲਗਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨਾਲ 2 ਫਰਵਰੀ ਨੂੰ ਬਜੁਰਗਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਸੰਪਰਕ ਕੀਤਾ ਗਿਆ ਸੀ। ਜਾਂਚ ਦੇ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਹੈ ਕਿ 89 ਸਾਲਾ ਪੁਰਸ ’ਤੇ ਨਿੱਜੀ ਸਹਾਇਤਾ ਕਰਮਚਾਰੀ ਨੇ ਦੋ ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ। ਪੁਲੀਸ ਨੇ ਕਿਹਾ ਕਿ ਜੇ ਕੋਈ ਹੋਰ ਪੀੜਤ ਹੈ ਤਾਂ ਉਹ ਸਾਹਮਣੇ ਆਏ।

LEAVE A REPLY

Please enter your comment!
Please enter your name here