ਇਸਰੋ ਵੱਲੋਂ ਸ੍ਰੀਹਰੀਕੋਟਾ ਤੋਂ ਇਨਸੈੱਟ-3ਡੀ ਉਪਗ੍ਰਹਿ ਲਾਂਚ
ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਉਪਗ੍ਰਹਿ ਇਨਸੈਟ-3ਡੀਐਸ ਲਾਂਚ ਕੀਤਾ ਜੋ ਮੌਸਮ ਦੀ ਸਹੀ ਜਾਣਕਾਰੀ ਦੇਵੇਗਾ। ਇਸ ਨੂੰ ਸ੍ਰੀਹਰੀਕੋਟਾ ਦੇ ਸਤੀਸ ਧਵਨ ਸਪੇਸ ਸੈਂਟਰ ਤੋਂ ਸਾਮ 5.35 ਵਜੇ ਲਾਂਚ ਕੀਤਾ ਗਿਆ। ਇਹ ਸੈਟੇਲਾਈਟ 19 ਮਿੰਟ ਬਾਅਦ ਹੀ ਧਰਤੀ ਦੇ ਉਪਰਲੇ ਔਰਬਿਟ ਵਿੱਚ ਤਾਇਨਾਤ ਕਰ ਦਿੱਤ ਗਿਆ ਹੈ। ਇਹ ਇਸਰੋ ਦਾ ਇਸ ਸਾਲ ਦੂਜਾ ਮਿਸ਼ਨ ਹੈ ਤੇ ਇਸ ਤੋਂ ਪਹਿਲਾਂ ਪਹਿਲੀ ਜਨਵਰੀ ਨੂੰ ਵੀ ਉਪਗ੍ਰਹਿ ਲਾਂਚ ਕੀਤਾ ਗਿਆ ਸੀ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਅਨੁਸਾਰ ਇਹ ਛੇ-ਚੈਨਲ ਇਮੇਜਰ ਅਤੇ ਉੱਨੀ-ਚੈਨਲ ਸਾਉਂਡਰ ਰਾਹੀਂ ਮੌਸਮ ਸਬੰਧੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਖੋਜ ਅਤੇ ਬਚਾਅ ਲਈ ਜਮੀਨੀ ਡੇਟਾ ਅਤੇ ਸੰਦੇਸਾਂ ਨੂੰ ਵੀ ਰਿਲੇਅ ਕਰੇਗਾ