ਕੇਂਦਰ ਐੱਮਐੱਸਪੀ ਬਾਰੇ ਆਰਡੀਨੈਂਸ ਲਿਆਏ, ਤਦ ਹੀ ਗੱਲਬਾਤ ਅੱਗੇ ਤੁਰੇਗੀ: ਪੰਧੇਰ

ਕੇਂਦਰ ਐੱਮਐੱਸਪੀ ਬਾਰੇ ਆਰਡੀਨੈਂਸ ਲਿਆਏ, ਤਦ ਹੀ ਗੱਲਬਾਤ ਅੱਗੇ ਤੁਰੇਗੀ: ਪੰਧੇਰ

0
150

ਕੇਂਦਰ ਐੱਮਐੱਸਪੀ ਬਾਰੇ ਆਰਡੀਨੈਂਸ ਲਿਆਏ, ਤਦ ਹੀ ਗੱਲਬਾਤ ਅੱਗੇ ਤੁਰੇਗੀ: ਪੰਧੇਰ

ਚੰਡੀਗੜ੍ਹ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੇਣ ਲਈ ਆਰਡੀਨੈਂਸ ਲਿਆਂਦਾ ਜਾਵੇ। ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਸਥਿਤ ਸੰਭੂ ਅਤੇ ਖਨੌਰੀ ‘ਚ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ ਅਤੇ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ. ਕਿਸਾਨ ਆਗੂ ਪੰਧੇਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਿਸਾਨ ਆਗੂ ਤੇ ਕੇਂਦਰੀ ਮੰਤਰੀਆਂ ਵਿਚਾਲੇ ਐਤਵਾਰ ਨੂੰ ਚੌਥੇ ਦੌਰ ਦੀ ਗੱਲਬਾਤ ਹੋਣੀ ਹੈ। ਪੰਧੇਰ ਨੇ ਸੰਭੂ ਸਰਹੱਦ ’ਤੇ ਪੱਤਰਕਾਰਾਂ ਨੂੰ ਕਿਹਾ, ‘ਜੇ ਕੇਂਦਰ ਸਰਕਾਰ ਚਾਹੇ ਤਾਂ ਰਾਤੋ-ਰਾਤ ਆਰਡੀਨੈਂਸ ਲਿਆ ਸਕਦੀ ਹੈ। ਜੇ ਸਰਕਾਰ ਕਿਸਾਨ ਅੰਦੋਲਨ ਦਾ ਕੋਈ ਹੱਲ ਚਾਹੁੰਦੀ ਹੈ ਤਾਂ ਉਹ ਆਰਡੀਨੈਂਸ ਲਿਆਵੇ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਲਾਗੂ ਕਰੇਗੀ। ਇਸ ਤੋਂ ਬਾਅਦ ਗੱਲਬਾਤ ਅੱਗੇ ਵਧ ਸਕਦੀ ਹੈ।

LEAVE A REPLY

Please enter your comment!
Please enter your name here