ਅਮਰੀਕਾ ਦਾ ਭਾਰਤ ਨੂੰ ਸੇਬ ਨਿਰਯਾਤ 16 ਗੁਣਾ ਵਧਿਆ
- ਵਾਸ਼ਿੰਗਟਨ : ਅਮਰੀਕਾ ਤੋਂ ਭਾਰਤ ਨੂੰ ਸੇਬਾਂ ਦਾ ਨਿਰਯਾਤ ਪਿਛਲੇ ਸਾਲ ਦੇ ਮੁਕਾਬਲੇ 16 ਗੁਣਾ ਵਧਿਆ ਹੈ। ਭਾਰਤ ਵੱਲੋਂ 2019 ‘ਚ ਅਮਰੀਕੀ ਉਤਪਾਦਾਂ ‘ਤੇ ਲਗਾਈ ਗਈ 20 ਫੀਸਦੀ ਡਿਊਟੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਇਹ ਬਰਾਮਦ ਵਧੀ ਹੈ। ਵਾਸੰਿਗਟਨ ਸੂਬੇ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਕਰੀਬ 10 ਲੱਖ ਡੱਬੇ ਭੇਜੇ ਹਨ, ਜੋ ਪਿਛਲੇ ਸਾਲ ਨਾਲੋਂ 16 ਗੁਣਾ ਵੱਧ ਹਨ।
