ਸ਼ਾਹਬਾਜ ਪ੍ਰਧਾਨ ਮੰਤਰੀ ਤੇ ਜਰਦਾਰੀ ਬਣਨਗੇ ਰਾਸ਼ਟਰਪਤੀ

ਸ਼ਾਹਬਾਜ ਪ੍ਰਧਾਨ ਮੰਤਰੀ ਤੇ ਜਰਦਾਰੀ ਬਣਨਗੇ ਰਾਸ਼ਟਰਪਤੀ

0
102
  1. ਸ਼ਾਹਬਾਜ ਪ੍ਰਧਾਨ ਮੰਤਰੀ ਤੇ ਜਰਦਾਰੀ ਬਣਨਗੇ ਰਾਸ਼ਟਰਪਤੀ
  2. ਇਸਲਾਮਾਬਾਦ: ਪਾਕਿਸਤਾਨ ਮੁਸਲਿਮ ਲੀਗ-ਨਵਾਜ ਅਤੇ ਪਾਕਿਸਤਾਨ ਪੀਪਲਜ ਪਾਰਟੀ ਵਿਚਾਲੇ ਸਰਕਾਰ ਕਾਇਮ ਕਰਨ ਬਾਰੇ ਗੱਲਬਾਤ ਆਖਰਕਾਰ ਸਫਲ ਹੋ ਗਈ ਅਤੇ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਗਿਆ ਹੈ। ਪਾਕਿਸਤਾਨ ਪੀਪਲਜ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜਰਦਾਰੀ ਨੇ ਦੇਰ ਰਾਤ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸਾਹਬਾਜ ਸਰੀਫ (72) ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ, ਜਦੋਂ ਕਿ ਪੀਪੀਪੀ ਦੇ ਉਪ ਚੇਅਰਮੈਨ ਆਸਿਫ ਜਰਦਾਰੀ (68) ਦੂਜੀ ਵਾਰ ਦੇਸ ਦੇ ਰਾਸਟਰਪਤੀ ਬਣਨਗੇ। ਬਿਲਾਵਲ ਨੇ ਪੱਤਰਕਾਰਾਂ ਨੂੰ ਕਿਹਾ, ‘ਪੀਪੀਪੀ ਅਤੇ ਪੀਐੱਮਐੱਲ-ਐੱਨ ਕੋਲ ਕਾਫੀ ਤਾਕਤ ਹੈ ਅਤੇ (ਹੁਣ) ਅਸੀਂ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਾਂ।’ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸੰਸਦ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਖਾਨ ਦੀ ਪਾਰਟੀ ਪੀਟੀਆਈ ਨੇ ਸੋਸਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਵਿੱਚ ਪੀਪੀਪੀ ਅਤੇ ਪੀਐੱਮਐੱਲ-ਐੱਨ ਗਠਜੋੜ ਨੂੰ ਨਿਸਾਨਾ ਬਣਾਇਆ ਹੈ।

LEAVE A REPLY

Please enter your comment!
Please enter your name here