ਮੁੱਖ ਸਕੱਤਰ ਪੰਜਾਬ ਵੱਲੋਂ ਜਖਮੀ ਹੋਏ ਰਾਜ ਦੇ ਕਿਸਾਨ ਦੀ ਸਪੁਰਦਗੀ ਲਈ ਹਰਿਆਣਾ ਨੂੰ ਪੱਤਰ

ਮੁੱਖ ਸਕੱਤਰ ਪੰਜਾਬ ਵੱਲੋਂ ਜਖਮੀ ਹੋਏ ਰਾਜ ਦੇ ਕਿਸਾਨ ਦੀ ਸਪੁਰਦਗੀ ਲਈ ਹਰਿਆਣਾ ਨੂੰ ਪੱਤਰ

0
98
  1. ਮੁੱਖ ਸਕੱਤਰ ਪੰਜਾਬ ਵੱਲੋਂ ਜਖਮੀ ਹੋਏ ਰਾਜ ਦੇ ਕਿਸਾਨ ਦੀ ਸਪੁਰਦਗੀ ਲਈ ਹਰਿਆਣਾ ਨੂੰ ਪੱਤਰ
  2. ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸਲ ਨੂੰ ਪੱਤਰ ਭੇਜ ਕੇ ਪੰਜਾਬ ਦੇ ਕਿਸਾਨ ਨੂੰ ਸੌਂਪਣ ਦੀ ਮੰਗ ਕੀਤੀ, ਜੋ ਰੋਹਤਕ ਵਿੱਚ ਇਲਾਜ ਅਧੀਨ ਹੈ। ਪੱਤਰ ਵਿੱਚ ਵਰਮਾ ਨੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ‘ਦਿੱਲੀ ਚਲੋ’ ਮਾਰਚ ਦੌਰਾਨ ਜਖਮੀ ਹੋਏ ਪੰਜਾਬ ਦੇ ਕਿਸਾਨ ਪਿ੍ਰਤਪਾਲ ਸਿੰਘ ਦਾ ਪੀਜੀਆਈ ਰੋਹਤਕ ਵਿੱਚ ਇਲਾਜ ਚੱਲ ਰਿਹਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ, ‘ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿ੍ਰਤਪਾਲ ਸਿੰਘ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇ ਤਾਂ ਜੋ ਉਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫਤ ਵਿੱਚ ਪੰਜਾਬ ਵਿੱਚ ਕਰਵਾਇਆ ਜਾ ਸਕੇ।’

LEAVE A REPLY

Please enter your comment!
Please enter your name here