ਛੇਵੇਂ ਦਿਨ ਵੀ ਨਾ ਹੋਇਆ ਸ਼ੁਭਕਰਨ ਦਾ ਪੋਸਟਮਾਰਟਮ
ਪਟਿਆਲਾ :ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ਼ ਤੇ ਮਨਜੀਤ ਸਿੰਘ ਘੁਮਾਣਾ ਆਦਿ ਦੀ ਅਗਵਾਈ ਹੇਠਾਂ ਜਾਰੀ ਕਿਸਾਨ ਸੰਘਰਸ਼ ਦੌਰਾਨ ਮੌਤ ਦੇ ਮੂੰਹ ’ਚ ਗਏ ਬਠਿੰਡਾ ਜਲ੍ਹਿੇ ਦੇ ਪਿੰਡ ਬੱਲੋ ਦੇ 23 ਸਾਲਾ ਕਿਸਾਨ ਸੁਭਕਰਨ ਸਿੰਘ ਦੀ ਮਿ੍ਰਤਕ ਦੇਹ ਦਾ ਪੋਸਟ ਮਾਰਟਮ ਕਰਨ ਦਾ ਮਾਮਲਾ ਅੱਜ ਛੇਵੇਂ ਦਿਨ ਵੀ ਕਿਸੇ ਤਣ ਪੱਤਣ ਨਾ ਲੱਗ ਸਕਿਆ ਕਿਉਂਕਿ ਮਿ੍ਰਤਕ ਦੇ ਪਰਿਵਾਰ ਅਤੇ ਕਿਸਾਨ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਮੰਗ ਤਹਿਤ ਪੰਜਾਬ ਪੁਲੀਸ ਵੱਲੋਂ ਅਜੇ ਤੱਕ ਵੀ ਕਤਲ ਦਾ ਕੇਸ ਦਰਜ ਨਹੀਂ ਕੀਤਾ ਗਿਆ। ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇੇ। ਪਰ ਅਜਿਹਾ ਨਾ ਹੋਣ ਕਰਕੇ ਸ਼ੁਭਕਰਨ ਦੀ ਲਾਸ਼ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਮੁਰਦਾਘਰ ’ਚ ਹੀ ਪਈ ਹੈ। ਸ਼ੁਰੂਆਤੀ ਦਿਨਾਂ ’ਚ ਤਾਂ ਭਾਵੇਂ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਅਤੇ ਕਿਸਾਨ ਨੇਤਾਵਾਂ ਨੂੰ ਪੋਸਟ ਮਾਰਟਮ ਲਈ ਮਨਾਉਣ ਵਾਸਤੇ ਸਰਗਰਮੀਆਂ ਕੀਤੀਆਂ ਸਨ, ਪਰ ਚਾਰ ਦਿਨਾ ਤੋਂ ਤਾਂ ਅਜਿਹੀਆਂ ਸਰਗਰਮੀਆਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਪਰ ਕਿਸਾਨਾ ਦਾ ਤਰਕ ਹੈ ਕਿ ਕੇਸ ਦਰਜ ਕੀਤੇ ਬਿਨਾ ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।