- ਮਾਲ ਗੱਡੀ ਬਗੈਰ ਡਰਾਈਵਰ ਦੇ ਭੱਜਦੀ ਰਹੀ
- ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਕੀਤੇ ਮੁਅੱਤਲ
- ਜਲੰਧਰ : ਡੀਆਰਐੱਮ ਫਿਰੋਜਪੁਰ ਸੰਜੇ ਸਾਹੂ ਨੇ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ ਛੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਮੁਲਾਜਮਾਂ ਵਿੱਚ ਕਠੂਆ ਦਾ ਸਟੇਸਨ ਮਾਸਟਰ, ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ। ਕਠੂਆ ਰੇਲਵੇ ਸਟੇਸਨ ‘ਤੇ ਮਾਲ ਗੱਡੀ ਅਚਾਨਕ ਬਿਨਾਂ ਡਰਾਈਵਰ ਦੇ ਚੱਲਣ ਲੱਗੀ ਤੇ ਉਹ ਇਸ ਤਰ੍ਹਾਂ ਕਰੀਬ 70 ਕਿਲੋਮੀਟਰ ਾਦਾ ਪੈਂਡਾ ਤੈਅ ਕਰਕੇ ਮੁਕੇਰੀਆਂ ਦੇ ਉਚੀ ਬੱਸੀ ਆ ਕੇ ਰੋਕੀ ਗਈ।
