ਪਟਿਆਲਾ ਦੇ ਇੱਕ ਹੋਰ ਕਿਸਾਨ ਨੇ ਮੋਰਚੇ ਦੌਰਾਨ ਦਮ ਤੋੜਿਆ

0
171

ਪਟਿਆਲਾ ਦੇ ਇੱਕ ਹੋਰ ਕਿਸਾਨ ਨੇ ਮੋਰਚੇ ਦੌਰਾਨ ਦਮ ਤੋੜਿਆ
ਪਟਿਆਲਾ : ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਕਿਸਾਨ ਨੇ ਲੰਘੀ ਰਾਤ ਦਮ ਤੋੜ ਦਿੱਤਾ। ਉਸ ਦੀ ਪਛਾਣ 62 ਸਾਲਾ ਕਰਨੈਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਅਰਨੌ ਜਲ੍ਹਿਾ ਪਟਿਆਲਾ ਵਜੋਂ ਹੋਈ। ਪਿਛਲੇ ਦਿਨੀਂ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲੀਸ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ ਸੀ। ਉਸ ਨੂੰ ਪਹਿਲਾਂ ਪਾਤੜਾਂ ਵਿਖੇ ਦਾਖਲ ਕਰਾਇਆ ਗਿਆ ਸੀ ਪਰ ਉੱਥੇ ਹਾਲਤ ਵਿਗੜਨ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ, ਜਿਥੇ ਲੰਘੀ ਅੱਧੀ ਰਾਤ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਇਸ ਕਿਸਾਨ ਸੰਘਰਸ ਦੌਰਾਨ ਮੌਤ ਦੇ ਮੂੰਹ ਜਾਣ ਵਾਲੇ ਕਿਸਾਨਾਂ ਦੀ ਗਿਣਤੀ 7 ਹੋ ਗਈ ਹੈ। ਸੁਭਕਰਨ ਸਿੰਘ ਵਾਸੀ ਬਠਿੰਡਾ ਦੀ ਮੌਤ ਸਿਰ ‘ਚ ਗੋਲੀ ਲੱਗਣ ਕਾਰਨ ਹੋਈ। ਗੁਰਜੰਟ ਸਿੰਘ ਜਲ੍ਹਿਾ ਫਿਰੋਜਪੁਰ ਹਾਦਸੇ ਵਿੱਚ ਹਲਾਕ ਹੋਇਆ। ਇਨ੍ਹਾਂ ਤੋਂ ਇਲਾਵਾ ਤਬੀਅਤ ਵਿਗੜਨ ਕਾਰਨ ਮਰਨ ਵਾਲਿਆਂ ਵਿੱਚ ਗਿਆਨ ਸਿੰਘ, ਨਰਿੰਦਰਪਾਲ ਬਠੋਈ, ਮਨਜੀਤ ਸਿੰਘ ਅਤੇ ਦਰਸਨ ਸਿੰਘ ਸਾਮਲ ਹਨ।

LEAVE A REPLY

Please enter your comment!
Please enter your name here