ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਕਾਬੂ

0
138

ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਕਾਬੂ
ਨਿਊਯਾਰਕ : ਅਮਰੀਕਾ ਦੇ ਸ਼ਿਕਾਗੋ ’ਚ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸਿਲਸਿਲੇ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਗੁਜਰਾਤ ਦੇ ਚਾਰ ਜਣਿਆਂ ਦਾ ਇੱਕ ਪਰਿਵਾਰ ਕੈਨੇਡਾ ਤੋਂ ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਜਾਨ ਗੁਆ ਬੈਠਾ ਸੀ। ਮਿ੍ਰਤਕਾਂ ’ਚ ਦੋ ਬੱਚੇ ਵੀ ਸ਼ਾਮਲ ਸਨ। ਪਿਛਲੇ ਹਫਤੇ ਅਧਿਕਾਰੀਆਂ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਸ਼ਿਕਾਗੋ ਦੇ ਓ’ਹਾਰੇ ਕੌਮਾਂਤਰੀ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ ਹੈ ਤੇ ਉਸ ਨੂੰ 28 ਫਰਵਰੀ ਨੂੰ ਹਿਰਾਸਤ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ‘ਡਰਟੀ ਹੈਰੀ’, ‘ਪਰਮ ਸਿੰਘ’ ਅਤੇ ਹਰੇਸ਼ ਰਮੇਸ਼ਲਾਲ ਪਟੇਲ ਦੇ ਨਾਵਾਂ ਨਾਲ ਮਸ਼ਹੂਰ ਪਟੇਲ ’ਤੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਅਤੇ ਗੈਰਕਾਨੂੰਨੀ ਢੰਗ ਨਾਲ ਦਾਖਲੇ ਦੀ ਸਾਜਸ਼ਿ ਦੇ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਜ਼ਿਲ੍ਹਾ ਅਦਾਲਤ ਨੇ ਪਟੇਲ ਖਲਿਾਫ ਮਨੁੱਖੀ ਤਸਕਰੀ ਦੀ ਸਾਜਸ਼ਿ ’ਚ ਪਟੇਲ ਦੀ ਸ਼ਮੂਲੀਅਤ ਦੇ ਵੇਰਵੇ ਮੁਹੱਈਆ ਕਰਵਾਏ ਹਨ। ਇਹ ਹਲਫਨਾਮਾ 19 ਜਨਵਰੀ 2022 ਨੂੰ ਮਨੁੱਖੀ ਤਸਕਰੀ ਦੀ ਘਟਨਾ ’ਚ ਕੀਤੀ ਗਈ ਜਾਂਚ ਨਾਲ ਸਬੰਧਤ ਹੈ। ਇਸ ਘਟਨਾ ਵਿੱਚ ਜਗਦੀਸ਼ ਪਟੇਲ (39), ਵੈਸ਼ਾਲੀਬੇਨ ਪਟੇਲ (37), ਵਿਹਾਂਗੀ ਪਟੇਲ (11) ਅਤੇ ਧਾਰਮਿਕ ਪਟੇਲ (3) ਗੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਐਮਰਸਨ ’ਚ ਮਿ੍ਰਤਕ ਮਿਲੇ ਸਨ।

LEAVE A REPLY

Please enter your comment!
Please enter your name here