ਕਿਸਾਨਾਂ ਨੂੰ ਖਾਲਿਸਤਾਨੀ ਤੇ ਅਤਿਵਾਦੀ ਨਾ ਦੱਸੇ ਸਰਕਾਰ: ਡੱਲੇਵਾਲ
ਸੰਗਰੂਰ/ਖਨੌਰੀ : ਖਨੌਰੀ ਬਾਰਡਰ ’ਤੇ ਅੱਜ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਤਾਮਿਲਨਾਡੂ ਆਦਿ ਰਾਜਾਂ ਦੇ ਕਿਸਾਨ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਤੇ ਹਰਿਆਣਾ ’ਚੋਂ ਉਠੀ ਦੇਸ਼ ਦੇ 100 ਕਰੋੜ ਕਿਸਾਨਾਂ ਦੀ ਆਵਾਜ਼ ਨੂੰ ਖਾਲਿਸਤਾਨੀ ਅਤੇ ਅਤਿਵਾਦੀ ਦੱਸ ਕੇ ਤਾਨਾਸ਼ਾਹੀ ਢੰਗ ਨਾਲ ਦਬਾਉਣ ਦਾ ਯਤਨ ਨਾ ਕੀਤਾ ਜਾਵੇ। ਜੇਕਰ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਉਪਰ ਅੱਤਿਆਚਾਰ ਜਾਰੀ ਰੱਖਿਆ ਤਾਂ ਭਾਜਪਾ ਦੀ ਹਕੂਮਤ ਕਾਇਮ ਨਹੀਂ ਰਹੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ 29 ਫਰਵਰੀ ਨੂੰ ਸਖਤ ਐਕਸ਼ਨ ਲੈਣ ਦਾ ਐਲਾਨ ਕੀਤਾ ਜਾਵੇਗਾ।
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)