spot_imgspot_imgspot_imgspot_img

ਖੱਟਰ ਤੇ ਵਿਜ ਨੂੰ ਧਮਕੀ ਦੇਣ ਦੇ ਦੋਸ਼ ’ਚ ਐਡਵੋਕੇਟ ਗਿ੍ਰਫ਼ਤਾਰ

Date:

ਖੱਟਰ ਤੇ ਵਿਜ ਨੂੰ ਧਮਕੀ ਦੇਣ ਦੇ ਦੋਸ਼ ’ਚ ਐਡਵੋਕੇਟ ਗਿ੍ਰਫ਼ਤਾਰ

ਏਲਨਾਬਾਦ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲੀਸ ਨੇ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਵਾਸੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਬੀਤੀ ਰਾਤ ਉਸ ਦੇ ਘਰ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਮੈਸੇਜ਼ ਲਿਖਕੇ ਗਰੁੱਪ ਵਿੱਚ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਉਪਰ ਸਰਕਾਰ ਦੇ ਹੁਕਮ ’ਤੇ ਹੀ ਗੋਲੀਆਂ ਚਲਾਈਆਂ ਗਈਆਂ, ਜੇ ਸਰਕਾਰ ਇਸ ਨੂੰ ਨਹੀਂ ਮੰਨਦੀ ਤਾਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਆਪਣਾ ਲਾਈ ਡਿਟੇਕਟ ਟੈਸਟ ਕਰਵਾਉਣਾ ਚਾਹਿਦਾ ਹੈ। ਦੋਵਾਂ ਨੇ ਜੇ ਇਹ ਟੈਸਟ ਨਾ ਕਰਵਾਇਆ ਤਾਂ ਉਨ੍ਹਾਂ ਦੀ ਹੱਤਿਆ ਕਰਨ ਲਈ ਮਜਬੂਰ ਹੋਵਾਂਗਾ। ਐਡਵੋਕੇਟ ਨੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਤੇ ਗੋਲੀ ਚਲਾਉਣਾ ਡਰਪੋਕਪੁਣਾ ਹੈ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਇਹ ਹਮਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੁਲੀਸ ਨੇ ਐਡਵੋਕੇਟ ਜਰਨੈਲ ਸਿੰਘ ਬਰਾੜ ਖਲਿਾਫ ਧਾਰਾ 506 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ। ਉਸ ਨੂੰ ਅੱਜ ਏਲਨਾਬਾਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜਮਾਨਤ ’ਤੇ ਛੱਡ ਦਿੱਤਾ ਗਿਆ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ...

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ ਲੰਡਨ :...

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ...