ਸੁਭਕਰਨ ਦੇ ਭੋਗ ਤੋਂ ਪਹਿਲਾਂ ਸਰਕਾਰ ਮੁਆਵਜਾ ਤੇ ਭੈਣ ਨੂੰ ਨੌਕਰੀ ਯਕੀਨੀ ਬਣਾਵੇ: ਡੱਲੇਵਾਲ

ਸੁਭਕਰਨ ਦੇ ਭੋਗ ਤੋਂ ਪਹਿਲਾਂ ਸਰਕਾਰ ਮੁਆਵਜਾ ਤੇ ਭੈਣ ਨੂੰ ਨੌਕਰੀ ਯਕੀਨੀ ਬਣਾਵੇ: ਡੱਲੇਵਾਲ

0
179

ਸੁਭਕਰਨ ਦੇ ਭੋਗ ਤੋਂ ਪਹਿਲਾਂ ਸਰਕਾਰ ਮੁਆਵਜਾ ਤੇ ਭੈਣ ਨੂੰ ਨੌਕਰੀ ਯਕੀਨੀ ਬਣਾਵੇ: ਡੱਲੇਵਾਲ

ਪਟਿਆਲਾ/ਪਾਤੜਾਂ : ਸੰਭੁ ਅਤੇ ਢਾਬੀਗੁੱਜਰਾਂ ਬਾਰਡਰਾਂ ‘ਤੇ ਜਾਰੀ ਕਿਸਾਨ ਸੰਘਰਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗ ਕੀਤੀ ਹੈ ਕਿ 21 ਫਰਵਰੀ ਨੂੰ ਢਾਬੀਗੁੱਜਰਾਂ ਬਾਰਡਰ ‘ਤੇ ਗੋਲੀ ਲੱਗਣ ਕਾਰਨ ਮੌਤ ਦੇ ਮੂੰਹ ’ਚ ਜਾਣ ਵਾਲੇ ਕਿਸਾਨ ਸੁਭਕਰਨ ਸਿੰਘ ਲਈ ਸਰਕਾਰ ਵੱਲੋਂ ਐਲਾਨੀ ਗਈ ਇੱਕ ਕਰੋੜ ਦੀ ਮੁਆਵਜਾ ਰਾਸੀ ਅਤੇ ਸ਼ੁਭਕਰਨ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਨੌਕਰੀ ਦੇਣ ਸਬੰਧੀ ਦਸਤਾਵੇਜੀ ਕਾਰਵਾਈ ਸਹੀਦ ਦੇ ਭੋਗ ਤੋਂ ਪਹਿਲਾਂ ਯਕੀਨੀ ਬਣਾਈ ਜਾਵੇ। ਮੀਡੀਆ ਰਾਹੀਂ ਕੀਤੀ ਗਈ ਇਸ ਬੇਨਤੀ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਸੁਭਕਰਨ ਨਮਿਤ ਭੋਗ ਸਮਾਗਮ 3 ਮਾਰਚ ਨੂੰ ਹੋਵੇਗਾ। ਇਸ ਲਈ ਮੁਆਵਜਾ ਰਾਸੀ ਭੋਗ ਤੋਂ ਪਹਿਲਾਂ ਪਹਿਲਾਂ ਪਹਿਲਾਂ ਸ਼ੁਭਕਰਨ ਦੇ ਪਰਿਵਾਰ ਨੂੰ ਸੌਂਪੀ ਜਾਵੇ। ਇਸ ਦੇ ਨਾਲ ਹੀ ਉਹਨਾਂ ਸਹੀਦ ਦੀ ਭੈਣ ਗੁਰਪ੍ਰੀਤ ਕੌਰ ਨੂੰ ਪੁਲੀਸ ਵਿੱਚ ਕਾਂਸਟੇਬਲ ਦੀ ਦਿੱਤੀ ਜਾਣ ਵਾਲੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਵੀ ਭੋਗ ਤੋਂ ਪਹਿਲਾਂ ਦਿੱਤੀ ਜਾਵੇ।

LEAVE A REPLY

Please enter your comment!
Please enter your name here