ਪੰਜਾਬ ਵਿੱਚ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਪੰਜਾਬ ਵਿੱਚ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

0
204

ਪੰਜਾਬ ਵਿੱਚ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਬਠਿੰਡਾ : ਬਰਸਾਤ ਤੇ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਗੋਨਿਆਣਾ ਬਲਾਕ ਅਤੇ ਬੱਲੂਆਣਾ ਖੇਤਰ ਦੇ ਦਰਜਨ ਪਿੰਡਾਂ ਵਿੱਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿਮਾ ਸਰਜਾ ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਬਲਾਹੜ, ਬੁਰਜ ਮਹਿਮਾ, ਵਿਰਕ ਕਲਾਂ, ਵਿਰਕ ਖੁਰਦ, ਕਰਮਗੜ੍ਹ ਛਤਰਾਂ ਤੇ ਸਰਦਾਰਗੜ੍ਹ ਵਿੱਚ ਗੜੇਮਾਰੀ ਕਾਰਨ ਕਣਕ ਦੀ ਫਸਲ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਵਿਸ਼ੇਸ਼ ਗੁਰਦਾਵਰੀ ਦੀ ਮੰਗ ਕੀਤੀ ਹੈ।

ਮੁਕੇਰੀਆਂ ਇਲਾਕੇ ਅੰਦਰ ਬਾਅਦ ਦੁਪਹਿਰ ਹੋਈ ਬਾਰਸ਼ ਤੇ ਭਾਰੀ ਗੜੇਮਾਰੀ ਨਾਲ ਕਣਕ, ਸਰ੍ਹੋਂ, ਛੋਲਿਆਂ ਸਮੇਤ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਲਗਾਤਾਰ ਹੋ ਰਹੀ ਗੜੇਮਾਰੀ ਨਾਲ ਕਣਕ ਦੀ ਫਸਲ ਦੇ ਭਾਰੀ ਨੁਕਸਾਨ ਅਤੇ ਗੰਨੇ ਦੀ ਬੀਜਾਈ ਪਛੜਨ ਦੀ ਸੰਭਾਵਨਾ ਹੈ। ਦੁਪਹਿਰ ਅਚਾਨਕ ਸ਼ੁਰੂ ਹੋਈ ਤੇਜ ਬਾਰਸ਼ ਦੌਰਾਨ ਗੜੇਮਾਰੀ ਸ਼ੁਰੂ ਹੋ ਗਈ। ਗੜੇਮਾਰੀ ਦੌਰਾਨ ਕਾਫੀ ਮੋਟੇ ਗੜੇ ਪੈਣ ਲੱਗੇ, ਜਿਸ ਨੇ ਸਿੱਟੇ ਤੇ ਆਈ ਕਣਕ ਅਤੇ ਟਮਾਟਰ ਦਾ ਭਾਰੀ ਨੁਕਸਾਨ ਕੀਤਾ ਹੈ।

LEAVE A REPLY

Please enter your comment!
Please enter your name here