ਏਅਰਪੋਰਟ ’ਤੇ ਗੋਲੀਬਾਰੀ ਦੌਰਾਨ ਗੈਂਗਸਟਰ ਦੀ ਹੱਤਿਆ

ਏਅਰਪੋਰਟ ’ਤੇ ਗੋਲੀਬਾਰੀ ਦੌਰਾਨ ਗੈਂਗਸਟਰ ਦੀ ਹੱਤਿਆ

0
194

ਏਅਰਪੋਰਟ ’ਤੇ ਗੋਲੀਬਾਰੀ ਦੌਰਾਨ ਗੈਂਗਸਟਰ ਦੀ ਹੱਤਿਆ

ਮੁਹਾਲੀ : ਇਥੋਂ ਦੇ ਸੈਕਟਰ 67 ਵਿੱਚ ਸਾਪਿੰਗ ਮਾਲ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਮੁਤਾਬਕ ਜੰਮੂ ਦੇ ਰਹਿਣ ਵਾਲੇ 45 ਸਾਲਾ ਗੈਂਗਸਟਰ ਰਾਜੇਸ ਡੋਗਰਾ ਉਰਫ ਮੋਹਨ ਚਿਰ ਦਾ ਕਤਲ ਗੈਂਗ ਵਾਰ ਦਾ ਨਤੀਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੁਝ ਸਮੇਂ ਤੋਂ ਮਾਲ ਦੇ ਬਾਹਰ ਦੋ ਐੱਸਯੂਵੀਜ ਵਿੱਚ ਡੋਗਰਾ ਦਾ ਇੰਤਜਾਰ ਕਰ ਰਹੇ ਸਨ। ਇਕ ਗੱਡੀ ਦਾ ਨੰਬਰ ਚੰਡੀਗੜ੍ਹ ਅਤੇ ਦੂਜੀ ਦਾ ਜੰਮੂ ਦਾ ਸੀ। ਪੁਲੀਸ ਨੇ ਦੱਸਿਆ ਕਿ ਕਰੀਬ ਅੱਠ ਤੋਂ ਨੌਂ ਗੋਲੀਆਂ ਚਲਾਈਆਂ ਗਈਆਂ। ਮਿ੍ਰਤਕ ਦੇ ਖਲਿਾਫ ਅੱਠ ਐੱਫਆਈਆਰ ਦਰਜ ਸਨ ਤੇ ਉਹ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਰੂਪਨਗਰ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਜੰਮੂ ਨਾਲ ਸਬੰਧਤ ਚਾਰ ਵਿਅਕਤੀ ਇਸ ਕਤਲ ਵਿੱਚ ਸਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੋ ਵਾਹਨ, ਹਥਿਆਰ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਸੂਚਨਾ ਮਿਲਦੇ ਹੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ।

LEAVE A REPLY

Please enter your comment!
Please enter your name here