ਹੇਲੀ ਨੇ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਜਿੱਤੀ

ਹੇਲੀ ਨੇ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਜਿੱਤੀ

0
240

ਹੇਲੀ ਨੇ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਜਿੱਤੀ

ਵੁਾਸ਼ਿੰਗਟਨ : ਨਿੱਕੀ ਹੇਲੀ ਨੇ ਅਮਰੀਕਾ ਵਿਚ ਰਾਸਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਵਾਸੰਿਗਟਨ ਡੀਸੀ (ਡਿਸਟਿ੍ਰਕਟ ਆਫ ਕੋਲੰਬੀਆ) ਦੀਆਂ ਪ੍ਰਾਇਮਰੀ ਚੋਣਾਂ ਵਿਚ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਚੋਣ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਅੱਜ ਹੇਲੀ ਦੀ ਜਿੱਤ ਨੇ ਅਸਥਾਈ ਤੌਰ ‘ਤੇ ਟਰੰਪ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ ਪਰ ਸਾਬਕਾ ਰਾਸਟਰਪਤੀ ਨੂੰ ਇਸ ਹਫਤੇ ਦੇ ਸੁਪਰ ਟਿਊਜਡੇਅ ’ਚ ਵੱਡੀ ਗਿਣਤੀ ‘ਚ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਸੁਪਰ ਮੰਗਲਵਾਰ ਅਮਰੀਕਾ ਦੇ ਰਾਸਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜਅਿਾਦਾਤਰ ਰਾਜਾਂ ਵਿੱਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਪਿਛਲੇ ਹਫਤੇ ਆਪਣੇ ਗ੍ਰਹਿ ਰਾਜ ਦੱਖਣੀ ਕੈਰੋਲੀਨਾ ਵਿੱਚ ਹਾਰ ਦੇ ਬਾਵਜੂਦ ਹੇਲੀ ਨੇ ਕਿਹਾ ਕਿ ਉਹ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ। ਹੇਲੀ (51) ਨੂੰ 1274 ਵੋਟਾਂ (62.9 ਫੀਸਦੀ) ਮਿਲੀਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਰਾਸਟਰਪਤੀ ਟਰੰਪ ਨੂੰ 676 ਵੋਟਾਂ (33.2 ਫੀਸਦੀ) ਮਿਲੀਆਂ।

LEAVE A REPLY

Please enter your comment!
Please enter your name here